ਕਿੰਨੀ ਸੋਹਣੀ ਲਗਦੀ ਜੋੜੀ ਨਾਥਾਂ ਦੀ

ਹੈ ਆਸ ਪੁਚਾਵੇ ਸਭ ਦੀ ਜੋੜੀ ਨਾਥਾਂ ਦੀ ।
ਇਹ ਕਿੰਨੀ ਸੋਹਣੀ ਲਗਦੀ ਜੋੜੀ ਨਾਥਾਂ ਦੀ ॥

ਇੱਕ ਹੈ ਬਾਲਕ ਨਾਥ ਕਹਾਉਂਦਾ,
ਦੂਜਾ ਭਰਥਰੀ ਨਾਥ ਸਦਾਉਂਦਾ ।
ਇਹ ਰੂਹ ਨਾ ਦੇਖੀਆਂ ਰਜ਼ਦੀ, ਜੋੜੀ ਨਾਥਾਂ ਦੀ,
ਕਿੰਨੀ ਸੋਹਣੀ ਲਗਦੀ ਜੋੜੀ ਨਾਥਾਂ ਦੀ ॥

ਦੋਵੇ ਬੈਠ ਸਮਾਧੀ ਲਾਉਂਦੇ,
ਬਗਲ ਝੋਲੀ ਗਲ਼ ਸਿੰਗੀ ਪਾਉਂਦੇ ।
ਫਿਕਰ ਹੈ ਸਾਰੇ ਜੱਗ ਦੀ, ਜੋੜੀ ਨਾਥਾਂ ਦੀ,
ਕਿੰਨੀ ਸੋਹਣੀ ਲਗਦੀ ਜੋੜੀ ਨਾਥਾਂ ਦੀ ॥

ਦੋਵੇ ਕਰਦੇ ਕਠਿਨ ਤਪੱਸਿਆ,
ਸੱਚ ਬਲਿਹਾਰ ਵਿਰਕ ਨੇ ਦੱਸਿਆ ।
ਇਨਾ ਚਿਰ ਨੀ ਜੰਨਤ ਲੱਭਦੀ, ਜੋੜੀ ਨਾਥਾਂ ਦੀ,
ਕਿੰਨੀ ਸੋਹਣੀ ਲਗਦੀ ਜੋੜੀ ਨਾਥਾਂ ਦੀ ॥
download bhajan lyrics (1234 downloads)