तेरे राहां दियाँ मिट्टियाँ फरोलदा
हो गया शुदाई मैं बाबा तैनू टोलदा
पत्ते पत्ते कोलों मैं ते पूछ हारिया
किथे जा के बाबा तैं ता डेरा ला लिया
तक तक बीहरां वणा दा फरोलदा
हो गया शुदाई मैं बाबा तैनू टोलदा
होया की कसूर क़र बात जोगीआ
दिलां वाला शीशा कर साफ जोगीआ
केहड़ी गल्लों बचड़े दा दिल तोड़िया
हो गया शुदाई मैं बाबा तैनू टोलदा
उच्चियाँ पहाड़ां विच वसदा ऐ तूँ
सानू दुःख दे के आप हसदा ऐ तूँ
लुक्क गया किथ्थे हुन क्यों नी बोलदा
हो गया शुदाई मैं बाबा तैनू टोलदा
हाय रोंदीआं ने अख्खां रोवे दिल जोगीआ
सुपने दे विच ही तूँ मिल जोगीआ
मदन परसों वालीआ वी हथ जोड़दा
हो गया शुदाई मैं बाबा तैनू टोलदा
ਤੇਰੇ ਰਾਹਾਂ ਦੀਆ, ਮਿੱਟੀਆਂ ਫਰੋਲਦਾ
ਹੋ ਗਿਆਂ ਸ਼ੁਦਾਈ ਮੈਂ ਬਾਬਾ, ਤੈਨੂੰ ਟੋਲਦਾ
ਪੱਤੇ ਪੱਤੇ ਕੋਲੋਂ ਮੈਂ ਤੇ, ਪੁੱਛ ਹਾਰਿਆ
ਕਿਥੇ ਜਾ ਕੇ ਬਾਬਾ ਤੈਂ ਤਾ, ਡੇਰਾ ਲਾ ਲਿਆ
ਤੱਕ ਤੱਕ ਬੀਹਰਾਂ, ਵਣਾ ਦਾ ਫਰੋਲਦਾ
ਹੋ ਗਿਆਂ ਸ਼ੁਦਾਈ ਮੈਂ ਬਾਬਾ, ਤੈਨੂੰ ਟੋਲਦਾ
ਹੋਇਆ ਕੀ ਕਸੂਰ, ਕਰ ਬਾਤ ਜੋਗੀਆ
ਦਿਲਾਂ ਵਾਲਾ ਸ਼ੀਸ਼ਾ ਕਰ, ਸਾਫ ਜੋਗੀਆ
ਕਿਹੜੀ ਗੱਲੋਂ ਬੱਚੜੇ ਦਾ, ਦਿਲ ਤੋੜਿਆ
ਹੋ ਗਿਆਂ ਸ਼ੁਦਾਈ ਮੈਂ ਬਾਬਾ, ਤੈਨੂੰ ਟੋਲਦਾ
ਉੱਚਿਆਂ ਪਹਾੜਾਂ ਵਿਚ, ਵੱਸਦਾ ਏ ਤੂੰ
ਸਾਨੂੰ ਦੁੱਖ ਦੇ ਕੇ ਆਪ, ਹੱਸਦਾ ਏ ਤੂੰ
ਲੁੱਕ ਗਿਆ ਕਿਥੇ ਹੁਣ, ਕਿਓਂ ਨੀ ਬੋਲਦਾ
ਹੋ ਗਿਆਂ ਸ਼ੁਦਾਈ ਮੈਂ ਬਾਬਾ, ਤੈਨੂੰ ਟੋਲਦਾ
ਹਾਏ ਰੋਂਦੀਆਂ ਨੇ ਅੱਖਾਂ, ਰੋਵੇ ਦਿਲ ਜੋਗੀਆ
ਸੁਪਨੇ ਦੇ ਵਿਚ ਹੀ ਤੂੰ, ਮਿਲ ਜੋਗੀਆ
ਮਦਨ ਪਰਸੋਂ ਵਾਲੀਆ ਵੀ, ਹੱਥ ਜੋੜਦਾ
ਹੋ ਗਿਆਂ ਸ਼ੁਦਾਈ ਮੈਂ ਬਾਬਾ, ਤੈਨੂੰ ਟੋਲਦਾ