धूणा ला के

ਆਜਾ ਵੇ, ਆਜਾ ਇੱਕ ਵਾਰੀ, ਬਾਬਾ ਕਾਹਤੋਂ, ਕਰਦਾ ਏਂ ਦੇਰੀ ll
ਰੋਟ ਬਣਾ ਕੇ, ਧੂਫ਼ ਧੁਖਾ ਕੇ, ਤੇਰੇ ਨਾਂਅ ਦੀ ਮਸਤੀ ਲੈਂਦੇ ਨੇ,
ਪੰਜ ਸੱਤ ਤੇਰੇ, ਦਾਸ ਜੋਗੀਆ, ਤੇਰਾ ਧੂਣਾ ਲਾ ਕੇ ਬਹਿੰਦੇ ਨੇ ll
ਪੰਜ ਸੱਤ ਤੇਰੇ, ਦਾਸ ਜੋਗੀਆ,,,,,,

ਧੂਣੇ ਵਿੱਚ, ਤੇਰੇ ਦੇਸੀ ਘਿਓ ਦੇ, ਭਰ ਭਰ ਚਮਚੇ ਪਾਉਂਦੇ ਨੇ l
ਮੋਰ ਸਵਾਰੀ, ਕਰਕੇ ਆਜਾ, ਤੈਨੂੰ ਅੱਜ ਬੁਲਾਉਂਦੇ ਨੇ ll
ਤੇਰੇ ਬਿਨ ਸਾਡਾ, ਦਿਲ ਨਹੀਂ ਲੱਗਦਾ, ਸੌਂਹ ਖਾ ਕੇ ਏਹ ਕਹਿੰਦੇ ਨੇ,,,
ਪੰਜ ਸੱਤ ਤੇਰੇ, ਦਾਸ ਜੋਗੀਆ,,,,,,,,,,,,,,,,,,,,,,,,

ਨਾਂਅ ਲੈ ਕੇ, ਤੇਰੀ ਚੱਕ ਭਬੂਤੀ, ਮੱਥੇ ਦੇ ਨਾਲ ਲਾ ਬੈਠੇ l
ਸਿੰਗੀਆਂ ਵਾਲਿਆ, ਧੁਰ ਅੰਦਰੋਂ, ਅਸੀਂ ਪਿਆਰ ਤੇਰੇ ਨਾਲ ਪਾ ਬੈਠੇ l
ਧੂਣੇ ਵਾਲਿਆ, ਧੁਰ ਅੰਦਰੋਂ, ਅਸੀਂ ਪਿਆਰ ਤੇਰੇ ਨਾਲ ਪਾ ਬੈਠੇ l
ਬਾਲ੍ਹੀ ਦੂਰੀ, ਜ਼ਰ ਨੀ ਹੁੰਦੀ, ਤੇਰੇ ਭੁਲੇਖੇ ਪੈਂਦੇ ਨੇ,,,
ਪੰਜ ਸੱਤ ਤੇਰੇ, ਦਾਸ ਜੋਗੀਆ,,,,,,,,,,,,,,,,,,,,,,,,

ਥੋੜੀ ਲੱਕੜ, ਚੰਦਨ ਦੀ ਆ, ਥੋੜੀਆਂ ਲੱਕੜਾਂ ਅੰਬ ਦੀਆਂ l
ਝੂਠੀਆਂ ਰੂਹਾਂ, ਗੁਫ਼ਾ ਤੇਰੀ ਤੇ, ਦੇਖੀਆਂ ਆ ਕੇ ਕੰਬਦੀਆਂ ll
ਕਰਮਾਂ ਵਾਲੇ, ਦੀਦ ਤੇਰੀ ਦਾ, ਰੱਜ ਨਜ਼ਾਰਾ ਲੈਂਦੇ ਨੇ,,,
ਪੰਜ ਸੱਤ ਤੇਰੇ, ਦਾਸ ਜੋਗੀਆ,,,,,,,,,,,,,,,,,,,,,,,,

ਜੀ ਭਰਕੇ, ਅੱਜ ਕਰਨੇ ਦਰਸ਼ਨ, ਬਾਬਾ ਤੇਰੀਆਂ ਸੰਗਤਾਂ ਨੇ l
ਸਭ ਦੇ ਤਨ ਮਨ, ਚੜ੍ਹੀਆਂ ਤੱਕ ਲੈ, ਤੇਰੇ ਨਾਂਅ ਦੀਆਂ ਰੰਗਤਾਂ ਨੇ ll
ਪਿਰਤੀ ਹੁਣੀ, ਲਾ ਕੇ ਜੈਕਾਰੇ, ਤੇਰੀ ਮਹਿਮਾ ਗਾਉਂਦੇ ਰਹਿੰਦੇ ਨੇ,,,
ਪੰਜ ਸੱਤ ਤੇਰੇ, ਦਾਸ ਜੋਗੀਆ,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (400 downloads)