एथे आजा पौणाहरिया

ਏਥੇ ਆਜਾ ਪੌਣਾਹਾਰੀਆ
=================
ਰੋਟ, ਪ੍ਰਸ਼ਾਦ ਅਸੀਂ, ਤੇਰੇ ਲਈ ਬਣਾਇਆ ਏ l
ਆਸਣ, ਲਗਾ ਕੇ ਤੇਰਾ, ਭਵਨ ਸਜਾਇਆ ਏ ll-2
ਲੱਡੂ, ਬਰਫ਼ੀ ਦਾ ਤੁਸੀਂ, ਭੋਗ ਲਾਇਓ ਆ ਕੇ l
ਤੈਨੂੰ, ਰਲਮਿਲ, ਭਗਤਾਂ ਬੁਲਾਇਆ,,,
( ਏਥੇ ਆਜਾ ਪੌਣਾਹਾਰੀਆ )
ਅਖਾੜਾ, ਤੇਰੇ ਵੇ, ਨਾਮ ਦਾ ਲਾਇਆ,,,
( ਏਥੇ ਆਜਾ ਪੌਣਾਹਾਰੀਆ )

ਸਾਰਿਆਂ ਦੀ, ਪੂਰੀ ਕਰੀਂ, ਦਿਲ ਵਾਲੀ ਆਸ ਵੇ l
ਖੁਸ਼ੀਆਂ ਦਾ, ਮੌਕਾ ਕਰ, ਦੇਈਂ ਨਾ ਨਿਰਾਸ਼ ਵੇ ll
^ਤੇਰੇ ਵੇ, ਦੀਦਾਰ ਵਿੱਚ, ਸੁੱਖ ਹੈ ਸਵਰਗਾਂ ਦਾ l
ਸਾਨੂੰ, ਕਰ, ਦੇਈਂ ਨਾ ਪਰਾਇਆ,,,
( ਏਥੇ ਆਜਾ ਪੌਣਾਹਾਰੀਆ )
ਅਖਾੜਾ, ਤੇਰੇ ਵੇ, ਨਾਮ ਦਾ ਲਾਇਆ,,,
( ਏਥੇ ਆਜਾ ਪੌਣਾਹਾਰੀਆ )

ਲੱਗਣਾ ਨਹੀਂ, ਜ਼ੋਰ ਆਜਾ, ਮਾਰ ਕੇ ਉੱਡਾਰੀਆਂ l
ਤੇਰੀਆਂ, ਉਡੀਕਾਂ ਵਿੱਚ, ਸੰਗਤਾਂ ਨੇ ਸਾਰੀਆਂ ll
^ਡਗਾ, ਢੋਲ ਉੱਤੇ ਵੱਜੇ, ਪੈਰ ਥੱਲੇ ਵੀ ਨਾ ਲੱਗੇ l
ਤੇਰੇ, ਨਾਮ ਦਾ, ਸਰੂਰ ਜੇਹਾ ਛਾਇਆ,,,
( ਏਥੇ ਆਜਾ ਪੌਣਾਹਾਰੀਆ )
ਅਖਾੜਾ, ਤੇਰੇ ਵੇ, ਨਾਮ ਦਾ ਲਾਇਆ,,,
( ਏਥੇ ਆਜਾ ਪੌਣਾਹਾਰੀਆ )

ਕੇਹੜੀ ਗੱਲੋਂ, ਲਾਈਆਂ ਨੇ ਵੇ, ਜੋਗੀਆਂ ਤੂੰ ਦੇਰੀਆਂ l
ਦੱਸ ਤਾਂ, ਸਹੀ ਤੂੰ ਸਾਥੋਂ, ਭੁੱਲਾਂ ਹੋਈਆਂ ਕੇਹੜੀਆਂ ll
^ਦੇ ਦੇ, ਆਣ ਕੇ ਦੀਦਾਰ, ਸਾਡੀ ਸੁਣ ਲੈ ਪੁਕਾਰ l
ਤੈਨੂੰ, ਦਿਲ ਵਾਲਾ, ਦੁੱਖੜਾ ਸੁਣਾਇਆ,,,
( ਏਥੇ ਆਜਾ ਪੌਣਾਹਾਰੀਆ )
ਅਖਾੜਾ, ਤੇਰੇ ਵੇ, ਨਾਮ ਦਾ ਲਾਇਆ,,,
( ਏਥੇ ਆਜਾ ਪੌਣਾਹਾਰੀਆ )

ਗਲ਼ ਪੱਲਾ, ਪਾ ਕੇ ਬੈਠੇ, ਪਲਕਾਂ ਵਿਛਾ ਕੇ ਵੇ l
ਬੜੀਆਂ ਨੇ, ਰੀਝਾਂ ਵੇਖ, ਇੱਕ ਵਾਰੀ ਆ ਕੇ ਵੇ ll
ਸੇਹਰੇ, ਵਾਲਾ ਭਿੰਦਾ, ਦੋਵੇਂ ਹੱਥ ਜੋੜ ਖੜ੍ਹਾ l
ਨੂਰ ਨੂੰ, ਕਾਹਤੋਂ ਤਰਸਾਇਆ,,,
( ਏਥੇ ਆਜਾ ਪੌਣਾਹਾਰੀਆ )
ਅਖਾੜਾ, ਤੇਰੇ ਵੇ, ਨਾਮ ਦਾ ਲਾਇਆ,,,
( ਏਥੇ ਆਜਾ ਪੌਣਾਹਾਰੀਆ )
download bhajan lyrics (341 downloads)