जे तुही ना पूछे साडा हाल,
ना बोले साडे नाल,ते साडे पल्ले की रह गया,
साड़े पुरे ना होए जे सवाल,
ना बोले साडे नाल,ते साडे पल्ले की रह गया,
असी मंगाते हां दाती दरबार दे,
सेवादार हा माँ सची सरकार दे,
असी होर ना दवारा कोई तकिया,
असी तेरे ते भरोसा मैया रखिया,
सानु देवी ना दर उतो टाल,
ना बोले साडे नाल,ते साडे पल्ले की रह गया
तेरे ना लिखवाई साड़ी शान ऐ,
तेरे बचिया नु तेरे उते मान ऐ,
सानु पता ऐ तू बड़ी दयावान ऐ,
तेरे नाल ही ते साड़ी पहचान ऐ,
तेरे बिना मियाँ असी हां कंगाल,
ना बोले साडे नाल,ते साडे पल्ले की रह गया
साड़ी कर ले काबुल अरदास माँ
सहनु रख लवो चरणा दे पास माँ
देखी टूट ना जावे साड़ी आस माँ
तेरे चंचल है जनमा दा दास माँ
तू ते डिगिया नु लेंडी ऐ सम्बाल
ना बोले साडे नाल,ते साडे पल्ले की रह गया
ਜੇ ਤੂੰਹੀਓ ਨਾ ਪੁੱਛੇ ਸਾਡਾ ਹਾਲ
ਨਾ ਬੋਲੇ ਸਾਡੇ ਨਾਲ, ਤੇ ਸਾਡੇ ਪੱਲੇ ਕੀ ਰਹਿ ਗਿਆ
ਸਾਡੇ ਪੂਰੇ ਨਾ ਹੋਏ ਜੇ ਸਵਾਲ
ਨਾ ਬੋਲੇ ਸਾਡੇ ਨਾਲ, ਤੇ ਸਾਡੇ ਪੱਲੇ ਕੀ ਰਹਿ ਗਿਆ
ਅਸੀਂ ਮੰਗਤੇ ਹਾਂ ਦਾਤੀ ਦਰਬਾਰ ਦੇ
ਸੇਵਾਦਾਰ ਹਾਂ ਮਾਂ ਸੱਚੀ ਸਰਕਾਰ ਦੇ
ਅਸੀਂ ਹੋਰ ਨਾ ਦਵਾਰਾ ਕੋਈ ਤੱਕਿਆ
ਅਸੀਂ ਤੇਰੇ ਤੇ ਭਰੋਸਾ ਮਾਏਂ ਰੱਖਿਆ
ਸਾਨੂੰ ਦੇਵੀ ਨਾ ਦਰ ਉੱਤੋਂ ਟਾਲ
ਨਾ ਬੋਲੇ ਸਾਡੇ ਨਾਲ, ਤੇ ਸਾਡੇ ਪੱਲੇ ਕੀ ਰਹਿ ਗਿਆ
ਤੇਰੇ ਨਾਂ ਲਿਖਵਾਈ ਸਾਡੀ ਸ਼ਾਨ ਏ
ਤੇਰੇ ਬੱਚਿਆਂ ਨੂੰ ਤੇਰੇ ਉੱਤੇ ਮਾਣ ਏ
ਸਾਨੂੰ ਪਤਾ ਏ ਤੂੰ ਬੜੀ ਦਇਆਵਾਨ ਏ
ਤੇਰੇ ਨਾਲ ਹੀ ਤੇ ਸਾਡੀ ਪਹਿਚਾਣ ਏ
ਤੇਰੇ ਬਿਨਾ ਮਾਏਂ ਅਸੀਂ ਹਾਂ ਕੰਗਾਲ
ਨਾ ਬੋਲੇ ਸਾਡੇ ਨਾਲ, ਤੇ ਸਾਡੇ ਪੱਲੇ ਕੀ ਰਹਿ ਗਿਆ
ਸਾਡੀ ਕਰ ਲੈ ਕਬੂਲ ਅਰਦਾਸ ਮਾਂ
ਸਾਨੂੰ ਰੱਖ ਲਵੋ ਚਰਨਾਂ ਦੇ ਪਾਸ ਮਾਂ
ਦੇਖੀ ਟੁੱਟ ਨਾ ਜਾਵੇ ਸਾਡੀ ਆਸ ਮਾਂ
ਤੇਰਾ ਚੰਚਲ ਹੈ ਜਨਮਾ ਦਾ ਦਾਸ ਮਾਂ
ਤੂੰ ਤੇ ਡਿੱਗਿਆਂ ਨੂੰ ਲੈਂਦੀ ਏ ਸੰਭਾਲ
ਨਾ ਬੋਲੇ ਸਾਡੇ ਨਾਲ, ਤੇ ਸਾਡੇ ਪੱਲੇ ਕੀ ਰਹਿ ਗਿਆ