जा जा वे ऊधो

जा जा वे ऊधो तुरीया जाह
दुखिया नु सता के की लैना,
जेह्ड़े जख्म श्याम ने लाये ने
ओह असी जख्म विखा के की लैना
जा जा वे ऊधो तुरीया जाह

सानु ढुंगे गमा विच रोड गया
साड़िया लगियां प्रीता तोड़ गया
ओह जिउंदा रेह ओह वसदा रहे
असी ओहनू तडफा के की लेना
जा जा वे ऊधो तुरीया जाह

सब रिश्ते नाते छड दिते
असी भेद भाव सब छड दिते
हूँ प्रेम दा भांभड मचेया ऐ,
ओये तू पानी पा के की लैना
जा जा वे ऊधो तुरीया जाह

सुपने विच आउंदा रेहन्दा ऐ,
सहनु गल नाल लाऊंदा रेहन्दा ऐ,
हर दम ओह नाल ही रेहन्दा ऐ,
ओ असी मथुरा जा के की लैना
जा जा वे ऊधो तुरीया जाह

साडे ता सिर दा ताज है ओह
ब्रिजराज है ओह महाराज है ओह
साडा जीवन प्राण आधार है ओह
असी होर किसे कोलो की लैना
जा जा वे ऊधो तुरीया जाह

 

ਜਾਹ ਜਾਹ ਵੇ ਊਧੋ ਤੁਰਿਆ ਜਾਹ ll
ਦੁਖੀਆਂ ਨੂੰ ਸਤਾ ਕੇ ਕੀ ਲੈਣਾ ll
*ਜੇਹੜੇ ਜਖ਼ਮ ਸ਼ਿਆਮ ਨੇ ਲਾਏ ਨੇ ll
ਓਹ ਅਸੀਂ ਜਖ਼ਮ ਵਿਖਾ ਕੇ ਕੀ ਲੈਣਾ ll
ਜਾਹ ਜਾਹ ਵੇ ਊਧੋ ਤੁਰਿਆ ਜਾਹ ll

*ਸਾਨੂੰ ਡੂੰਘੇ ਗਮਾਂ ਵਿੱਚ ਰੋੜ੍ਹ ਗਿਆ ll  
ਸਾਡੀਆਂ ਲੱਗੀਆਂ ਪ੍ਰੀਤਾਂ ਤੋੜ ਗਿਆ ll
**ਓਹ ਜਿਊਂਦਾ ਰਹੇ ਓਹ ਵੱਸਦਾ ਰਹੇ ll
ਅਸੀਂ ਓਹਨੂੰ ਤੜਫਾ ਕੇ ਕੀ ਲੈਣਾ ll
ਜਾਹ ਜਾਹ ਵੇ ਊਧੋ,,,,,,,,,,,,,

*ਸਭ ਰਿਸ਼ਤੇ ਨਾਤੇ ਛੱਡ ਦਿੱਤੇ ll
ਅਸੀਂ ਭੇਦ ਭਾਵ ਸਭ ਛੱਡ ਦਿੱਤੇ ll
**ਹੁਣ ਪ੍ਰੇਮ ਦਾ ਭਾਂਬੜ ਮਚਿਆ ਏ ll
ਓਏ ਤੂੰ ਪਾਣੀ ਪਾ ਕੇ ਦੀ ਲੈਣਾ ll
ਜਾਹ ਜਾਹ ਵੇ ਊਧੋ,,,,,,,,,,,,,



*ਸੁਪਨੇ ਵਿੱਚ ਆਉਂਦਾ ਰਹਿੰਦਾ ਏ ll
ਸਾਨੂੰ ਗਲ਼ ਨਾਲ ਲਾਉਂਦਾ ਰਹਿੰਦਾ ਏ ll
**ਹਰ ਦਮ ਓਹ ਨਾਲ ਹੀ ਰਹਿੰਦਾ ਏ ll
ਓ ਅਸੀਂ ਮਥੁਰਾ ਜਾ ਕੇ ਕੀ ਲੈਣਾ ll
ਜਾਹ ਜਾਹ ਵੇ ਊਧੋ,,,,,,,,,,,,,

*ਸਾਡੇ ਤਾਂ ਸਿਰ ਦਾ ਤਾਜ਼ ਹੈ ਓਹ ll  
ਬ੍ਰਜਰਾਜ ਹੈ ਓਹ ਮਹਾਰਾਜ ਹੈ ਓਹ ll  
**ਸਾਡਾ ਜੀਵਨ ਪ੍ਰਾਣ ਆਧਾਰ ਹੈ ਓਹ ll
ਅਸੀਂ ਹੋਰ ਕਿਸੇ ਕੋਲੋਂ ਕੀ ਲੈਣਾ ll
ਜਾਹ ਜਾਹ ਵੇ ਊਧੋ,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (532 downloads)