ਅਸੀਂ ਦਰ ਦਰਵਾਜ਼ੇ ਬਹੁਤ ਵੇਖੇ,
ਦਰ ਡਿੱਠਾ ਨਾ ਤੇਰੇ ਦਰ ਜੇਹਾ l
ਸਾਡਾ ਪੱਕਾ ਯਕੀਨ ਹੈ ਅੰਬਿਕੇ ਮਾਂ,
ਹੋਣਾ ਸਵਰਗ ਵੀ ਨਾ ਤੇਰੇ ਘਰ ਜੇਹਾ ll
ਮੈਥੋਂ ਸਿਫ਼ਤ ਕਰੀਂ ਨਾ ਜਾਵੇ, ਦਾਤੀ ਦੇ ਦਰਬਾਰ ਦੀ ll
ਜਿਸ ਵਿੱਚ ਵੱਸਦੀ ਸ਼ੇਰਾਂਵਾਲੀ, ਜੋ ਭਗਤਾਂ ਨੂੰ ਤਾਰਦੀ l
ਜਿਸ ਵਿੱਚ ਵੱਸਦੀ ਮੇਹਰਾਂਵਾਲੀ, ਜੋ ਬੱਚਿਆਂ ਨੂੰ ਤਾਰਦੀ l
ਮੈਥੋਂ ਸਿਫ਼ਤ ਕਰੀਂ ਨਾ ਜਾਵੇ, ਦਾਤੀ ਦੇ ਦਰਬਾਰ ਦੀ l
^ਝੂਲਣ ਝੰਡੇ ਰੰਗ ਬਿਰੰਗੇ, "ਛੋਹ ਕੇ ਪੌਣ ਏਹਨਾਂ ਨੂੰ ਲੰਘੇ" ll
ਚਰਨਾਂ ਦੇ ਵਿੱਚ ਵੱਗਦੀ ਗੰਗਾ, ਦਿਲ ਭਗਤਾਂ ਦੇ ਠਾਰ੍ਹਦੀ,
ਮੈਥੋਂ ਸਿਫ਼ਤ ਕਰੀਂ ਨਾ ਜਾਵੇ,,,,,,,,,,,,,,,,,,,,
^ਆਉਂਦੇ ਮਾਂ ਦੇ ਭਗਤ ਪਿਆਰੇ, "ਬੋਲਣ ਮਾਂ ਦੇ ਜੈ ਜੈਕਾਰੇ" l
ਲੱਗਦੀ ਗੂੰਜ਼ ਹੈ ਬੜੀ ਪਿਆਰੀ, ਛੈਣਿਆਂ ਦੀ ਛਣਕਾਰ ਦੀ,
ਮੈਥੋਂ ਸਿਫ਼ਤ ਕਰੀਂ ਨਾ ਜਾਵੇ,,,,,,,,,,,,,,,,,,,,,,
^ਲੱਗਦੀ ਮਾਂ ਦੀ ਗੁਫ਼ਾ ਪਿਆਰੀ, "ਸਾਰੀ ਦੁਨੀਆਂ ਤੋਂ ਜੋ ਨਿਆਰੀ" ll
ਜੋ ਵੀ ਲੰਘਦਾ ਇਸ ਦੇ ਵਿੱਚੋਂ, ਮਈਆ ਕਸ਼ਟ ਨਿਵਾਰਦੀ,
ਮੈਥੋਂ ਸਿਫ਼ਤ ਕਰੀਂ ਨਾ ਜਾਵੇ,,,,,,,,,,,,,,,,,,,,,,,
ਜੱਗਦੀਆਂ ਜੋਤਾਂ ਮਾਂ ਦੇ ਅੰਦਰ, "ਜਿੱਥੇ ਝੁੱਕਦੇ ਆਉਣ ਸਿਕੰਦਰ" ll
ਕਰਮਾ ਰੋਪੜ ਵਾਲਾ ਮੰਗਦਾ, ਭਗਤੋ ਖ਼ੈਰ ਪਿਆਰ ਦੀ,
ਮੈਥੋਂ ਸਿਫ਼ਤ ਕਰੀਂ ਨਾ ਜਾਵੇ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ