ਕੀ ਕੀ ਸੋਚ ਕੇ ਮੈਂ ਮਈਆ ਤੇਰੇ ਦਰ ਆਇਆ ਸਾਂ

ਕੀ ਕੀ ਸੋਚ ਕੇ ਮੈਂ ਮਈਆ ਤੇਰੇ ਦਰ ਆਇਆ ਸਾਂ
ਬੜਾ ਖੁਸ਼ ਸਾਂ ਮਾਂ ਆਪਣੀ ਦੇ ਘਰ ਆਇਆ ਸਾਂ
ਤੂੰਹੀਓ ਆਖਿਆ ਸੀ ਮੇਰਾ ਦਰਬਾਰ ਖੁੱਲਾ ਏ
ਜਦੋ ਮਰਜ਼ੀ ਤੂੰ ਆ ਹਰ ਵਾਰ ਖੁੱਲਾ ਏ
ਜੇ ਮੈਂ ਆ ਗਿਆ, ਤੇ ਮੇਰੇ ਨਾਲ ਬੋਲਦੀ ਨਹੀਂ
ਬੜੀ ਦੇਰ ਦਾ ਖਲੋਤਾ ਬੂਹਾ ਖੋਲਦੀ ਨਹੀਂ

ਮੈਨੂੰ ਆਪਣੇ ਸਵਾਲਾ ਦਾ ਜਬਾਬ ਚਾਹੀਦਾ
ਮੈਨੂੰ ਕਰਮਾ ਦਾ ਦਾਤੀਏ ਹਿਸਾਬ ਚਾਹੀਦਾ
ਤੂੰਹੀਓ ਆਖਿਆ ਸੀ ਇਕ ਵਾਰੀ ਆ ਤੇ ਸਹੀ
ਮੈਨੂੰ ਦੁਖ ਸਾਰੇ ਆਪਣੇ ਸੁਣਾ ਤਾਂ ਸਹੀ
ਜੇ ਮੈਂ ਆ ਗਿਆ, ਤੇ ਮੇਰੇ ਨਾਲ ਬੋਲਦੀ ਨਹੀਂ
ਬੜੀ ਦੇਰ ਦਾ ਖਲੋਤਾ ਬੂਹਾ ਖੋਲਦੀ ਨਹੀਂ

ਨੀ ਮੈਂ ਘਰ ਵੀ ਗਵਾਇਆ ਤੇਰਾ ਦਰ ਵੀ ਗਵਾਇਆ  
ਨੀ ਮੈਂ ਤੇਰੇ ਹੀ ਬੁਲਾਏ ਦਾਤੀ ਦਰ ਤੇਰੇ ਆਇਆ
ਤੂੰਹੀਓ ਆਖਿਆ ਸੀ ਦਰ ਮੇਰਾ ਸਭ ਤੋ ਅਨੋਖਾ
ਮੇਰੇ ਬੱਚਿਆਂ ਨੂੰ ਕਦੇ ਐਥੋਂ ਮਿਲਦਾ ਨਾ ਧੋਖਾ
ਜੇ ਮੈਂ ਆ ਗਿਆ, ਤੇ ਮੇਰੇ ਨਾਲ ਬੋਲਦੀ ਨਹੀਂ
ਬੜੀ ਦੇਰ ਦਾ ਖਲੋਤਾ ਬੂਹਾ ਖੋਲਦੀ ਨਹੀਂ

ਮਾਂ ਇਕ ਵਾਰੀ ਖੋਲ ਬੂਹੇ ਬਾਹਰ ਦੇਖ ਲੈ
ਤੇਰਾ ਦਰ੍ਸ਼ੀ ਵੀ ਕਰਦਾ ਪੁਕਾਰ ਦੇਖ ਲੈ
ਤੂੰਹੀਓ ਆਖਿਆ ਸੀ ਚੰਚਲ ਬੁਲਾਏਗਾ ਜਦੋਂ
ਦੌੜੀ ਆਵਾਂਗੀ ਮੈਂ ਭੇਟਾਂ ਓਹ ਸੁਣਾਏਗਾ ਜਦੋਂ
ਜੇ ਮੈਂ ਆ ਗਿਆ, ਤੇ ਮੇਰੇ ਨਾਲ ਬੋਲਦੀ ਨਹੀਂ
ਬੜੀ ਦੇਰ ਦਾ ਖਲੋਤਾ ਬੂਹਾ ਖੋਲਦੀ ਨਹੀਂ
download bhajan lyrics (1319 downloads)