अजे वी ना आई देखो मईया शेरावाली ए

अजे भी ना आयी देखो मईया शेरांवाली ए।
जेहदिया उडीका विच जिंदड़ी मैं गालिए,
अजे भी ना आयी देखो मईया शेरांवाली ए,
अजे भी ना आयी देखो.....  


आसां ते उम्मीदा वाले, तारे सारे लूक गए।
लारे ओहदे मुक्के नहिओ, साह मेरे मूक गए।
ज़िंदगी दे बंगले दी, छत ढ़हन वाली ए,
अजे भी ना आयी देखो मईया शेरांवाली ए,
अजे भी ना आयी देखो.....  


आखदे ने मुट्ठी ओह्दी, विच सारे सुख ने।
झोली मेरी पये सारी, दुनिया दे दुःख ने।
इक ओह्दी याद जेहड़ी, दिल च संभाली ए,
अजे भी ना आयी देखो मईया शेरांवाली ए,
अजे भी ना आयी देखो.....  


गिन गिन दिन मेरे, पोट्टे भी ने घस गए।
आयी ना ओ घड़ी जेहड़ी, घड़ी मेनू दस गए।
माँ पुत्त वाली माँ ने, चंगी प्रीत पाली ए,
अजे भी ना आयी देखो मईया शेरांवाली ए,
अजे भी ना आयी देखो.....  


दर्शना नू जी मेरा, मारदा उडारिया।
जोश दोवे अखाँ दिया, खुलिया ने बारियां।
पलका ने भीजिया, ना चेहरे उत्ते लाली ए,
अजे भी ना आयी देखो मईया शेरांवाली ए,
अजे भी ना आयी देखो.....  



ਅਜੇ ਵੀ ਨਾ ਆਈ ਦੇਖੋ, ਮਈਆ ਸ਼ੇਰਾਂਵਾਲੀ ਏ l
ਜਿਹਦੀਆਂ ਉਡੀਕਾਂ ਵਿੱਚ ll ਜਿੰਦੜੀ ਮੈਂ ਗਾਲੀਏ,  
ਅਜੇ ਵੀ ਨਾ ਆਈ ਦੇਖੋ, ਮਈਆ ਸ਼ੇਰਾਂਵਾਲੀ ਏ,
ਅਜੇ ਵੀ ਨਾ ਆਈ ਦੇਖੋ.......

ਅਸਾਂ ਤੇ ਉਮੀਦਾਂ ਵਾਲੇ, ਤਾਰੇ ਸਾਰੇ ਲੁੱਕ ਗਏ l
ਲਾਰੇ ਓਹਦੇ ਮੁੱਕੇ ਨਹੀਓਂ, ਸਾਹ ਮੇਰੇ ਮੁੱਕ ਗਏ l
ਜਿੰਦਗੀ ਦੇ ਬੰਗਲੇ ਦੀ ll ਛੱਤ ਢਹਿਣ ਵਾਲੀ ਏ,
ਅਜੇ ਵੀ ਨਾ ਆਈ ਦੇਖੋ, ਮਈਆ ਸ਼ੇਰਾਂਵਾਲੀ ਏ,
ਅਜੇ ਵੀ ਨਾ ਆਈ ਦੇਖੋ.......

ਆਖਦੇ ਨੇ ਮੁੱਠੀ ਓਹਦੀ, ਵਿੱਚ ਸਾਰੇ ਸੁੱਖ ਨੇ l
ਝੋਲੀ ਮੇਰੀ ਪਏ ਸਾਰੀ, ਦੁਨੀਆਂ ਦੇ ਦੁੱਖ ਨੇ l
ਇੱਕ ਓਹਦੀ ਯਾਦ ਜੇਹੜੀ ll ਦਿਲ 'ਚ ਸੰਭਾਲੀ ਏ,
ਅਜੇ ਵੀ ਨਾ ਆਈ ਦੇਖੋ, ਮਈਆ ਸ਼ੇਰਾਂਵਾਲੀ ਏ,
ਅਜੇ ਵੀ ਨਾ ਆਈ ਦੇਖੋ......

ਗਿਣ ਗਿਣ ਦਿਨ ਮੇਰੇ, ਪੋਟੇ ਵੀ ਨੇ ਘੱਸ ਗਏ l
ਆਈ ਨਾ ਓਹ ਘੜੀ ਜੇਹੜੀ, ਘੜੀ ਮੈਨੂੰ ਦੱਸ ਗਏ l
ਮਾਂ ਪੁੱਤ ਵਾਲੀ ਮਾਂ ਨੇ ll ਚੰਗੀ ਪ੍ਰੀਤ ਪਾਲੀ ਏ,
ਅਜੇ ਵੀ ਨਾ ਆਈ ਦੇਖੋ, ਮਈਆ ਸ਼ੇਰਾਂਵਾਲੀ ਏ,
ਅਜੇ ਵੀ ਨਾ ਆਈ ਦੇਖੋ.......

ਦਰਸ਼ਨਾਂ ਨੂੰ ਜੀ ਮੇਰਾ, ਮਾਰਦਾ ਉੱਡਾਰੀਆਂ l
ਜੋਸ਼ ਦੋਵੇਂ ਅੱਖਾਂ ਦੀਆਂ, ਖੁੱਲ੍ਹੀਆਂ ਨੇ ਬਾਰੀਆਂ l
ਪਲਕਾਂ ਨੇ ਭਿੱਜੀਆਂ ll ਨਾ ਚੇਹਰੇ ਉੱਤੇ ਲਾਲੀ ਏ,
ਅਜੇ ਵੀ ਨਾ ਆਈ ਦੇਖੋ, ਮਈਆ ਸ਼ੇਰਾਂਵਾਲੀ ਏ,
ਅਜੇ ਵੀ ਨਾ ਆਈ ਦੇਖੋ.......

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (511 downloads)