तूँ वी भगता जय माता दी बोल

ਸੋਹਣਾ ਜੇਹਾ ਵੇਖਿਆ "ਪਹਾੜਾਂ ਵਿੱਚ ਡੇਰਾ"* l
ਜਿੱਥੇ ਜਾਵੇ ਕੱਟਿਆ, "ਚੌਰਾਸੀ ਵਾਲਾ ਫ਼ੇਰਾ" ll,,
ਸੰਗਤਾਂ ਪਾਉਣ, ਧਮਾਲਾਂ ਵੱਜਦੇ, ਢੋਲ ਦਵਾਰੇ ਤੇ*,
ਤੂੰ ਵੀ ਭਗਤਾ, ਜੈ ਮਾਤਾ ਦੀ, ਬੋਲ ਦਵਾਰੇ ਤੇ xll
^ਜੈ ਜੈ ਬੋਲ,,, ਜੈ ਜੈ ਬੋਲ,,, xll

ਸ਼ਰਧਾ ਦੇ ਨਾਲ, ਕਹਿੰਦੇ ਜੋ ਵੀ, "ਮਾਂ ਦੇ ਦਰ ਆਵੇ" l
ਪੂਰੀਆਂ ਹੋਣ, ਉਮੀਦਾਂ ਦਰ ਤੋਂ, "ਝੋਲੀਆਂ ਭਰ ਜਾਵੇ" ll
ਹੀਰ ਏਹ ਲਿੱਖਦਾ, ਦੁੱਖ ਸੁਖ ਬਹਿ ਕੇ, ਫ਼ੋਲ ਦਵਾਰੇ ਤੇ*,
ਤੂੰ ਵੀ ਭਗਤਾ, ਜੈ ਮਾਤਾ ਦੀ, ਬੋਲ ਦਵਾਰੇ ਤੇ xll
^ਜੈ ਜੈ ਬੋਲ,,, ਜੈ ਜੈ ਬੋਲ,,, xll

ਤੇਰੇ ਦਰ ਦੀਆਂ, ਧੁੰਮਾਂ ਪਈਆਂ, "ਚਾਰ ਚੁਫ਼ੇਰੇ ਨੇ" l
ਏਸੇ ਦਰ ਤੋਂ, ਤੇਰੇ ਹੋਣੇ, "ਦੂਰ ਹਨੇਰੇ ਨੇ" ll
ਪਾ ਸ਼ਰਧਾ ਦੇ, ਵੱਟੇ ਕਿਸਮਤ, ਤੋਲ ਦਵਾਰੇ ਤੇ*,
ਤੂੰ ਵੀ ਭਗਤਾ, ਜੈ ਮਾਤਾ ਦੀ, ਬੋਲ ਦਵਾਰੇ ਤੇ xll
^ਜੈ ਜੈ ਬੋਲ,,, ਜੈ ਜੈ ਬੋਲ,,, xll

ਸੱਚੇ ਦਿਲੋਂ, ਸੰਜੀਵ ਜੇ ਓਹਦਾ, "ਨਾਮ ਧਿਆਵੇਂਗਾ" l
ਤਰ ਗਏ, ਜਿੱਥੇ ਲੱਖਾਂ, "ਤੂੰ ਵੀ ਤਰ ਜਾਵੇਂਗਾ" ll
ਵਾਂਗ ਸਿਕੰਦਰ, ਬਹਿ ਜਾ ਚਰਨਾਂ, ਕੋਲ ਦਵਾਰੇ ਤੇ*,
ਤੂੰ ਵੀ ਭਗਤਾ, ਜੈ ਮਾਤਾ ਦੀ, ਬੋਲ ਦਵਾਰੇ ਤੇ xll
^ਜੈ ਜੈ ਬੋਲ,,, ਜੈ ਜੈ ਬੋਲ,,, xll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (339 downloads)