दुःख कट दुनिआं दे

दुःख कट दुनिया दे,वंद खुशिया खेड़े,
अरदास दातिया,चरणा विच तेरे,
दुःख कट दुनिया दे कर दूर हनेरे,
अरदास दतिया चरणा च तेरे,

तेरे नाम तो दाता,जो नफरत करदे,
तू मेहर दातिया,ओहना ते वि करदे,
तेखो दूर जो वसदे,आ जावन नेड़े,
अरदास दतिया चरणा च तेरे.....

तेरे दर तो दाता,जो दूर ने भजदे,
ओहना ते वी दातिया,एसी रहमत करदे,
जेह्दे करदे नफरत सिहदे रस्ते पा दे
अरदास दतिया चरणा च तेरे,,,,,,

सहनु प्यार करण दी,एसी जाच सिखा दे,
कदे वैर ईरखा,ना मन विच आवे,
मूक जान घर चो,सब झगडे झड्रे,
अरदास दतिया चरणा च तेरे

कर नजर मेहर दी,होवे खुशहाली,
उजड़े भागा नु,मुड दे हरयाली,
हुन गम कोई दाता ना सहनु घेरे
अरदास दतिया चरणा च तेरे


तेरे नाम दे रंग विच,तू सब नु रंग दे,
कदे नशा न उतरे,ऐसे प्यार दा रंग दे,
गुना संत वाले,पा झोली मेरे,
अरदास दतिया चरणा च तेरे

तेरा सत्संग सिमरन,सदा करदे रहिये,
तेरे भगत कोलो सदा डरदे रहिये,
सादे दिल विच नाम दी,एसी जोत जगा दे
अरदास दतिया चरणा च तेरे......

ਦੁੱਖ ਕੱਟ ਦੁਨੀਆਂ ਦੇ, ਵੰਡ ਖੁਸ਼ੀਆਂ ਖੇੜੇ
ਅਰਦਾਸ ਦਾਤਿਆ, ਚਰਨਾਂ ਵਿਚ ਤੇਰੇ
ਦੁੱਖ ਕੱਟ ਦੁਨੀਆਂ ਦੇ, ਕਰ ਦੂਰ ਹਨੇਰੇ
ਅਰਦਾਸ ਦਾਤਿਆ, ਚਰਨਾਂ ਵਿਚ ਤੇਰੇ

ਤੇਰੇ ਨਾਮ ਤੋਂ ਦਾਤਾ, ਜੋ ਨਫਰਤ ਕਰਦੇ
ਤੂੰ ਮੇਹਰ ਦਾਤਿਆ, ਓਹਨਾ ਤੇ ਵੀ ਕਰਦੇ
ਤੈਥੋਂ ਦੂਰ ਜੋ ਵੱਸਦੇ,ਆ ਜਾਵਣ ਨੇੜੇ
ਅਰਦਾਸ ਦਾਤਿਆ, ਚਰਨਾਂ ਵਿਚ ਤੇਰੇ

ਤੇਰੇ ਦਰ ਤੋਂ ਦਾਤਾ, ਜੋ ਦੂਰ ਨੇ ਭੱਜਦੇ
ਉਹਨਾਂ ਤੇ ਵੀ ਦਾਤਿਆ, ਐਸੀ ਰਹਿਮਤ ਕਰਦੇ
ਜਿਹੜੇ ਕਰਦੇ ਨਫਰਤ, ਸਿੱਧੇ ਰਸਤੇ ਪਾ ਦੇ
ਅਰਦਾਸ ਦਾਤਿਆ, ਚਰਨਾਂ ਵਿਚ ਤੇਰੇ

ਸਾਨੂੰ ਪਿਆਰ ਕਰਨ ਦੀ, ਐਸੀ ਜਾਚ ਸਿਖਾ ਦੇ
ਕਦੇ ਵੈਰ ਈਰਖਾ, ਨਾ ਮਨ ਵਿਚ ਆਵੇ
ਮੁੱਕ ਜਾਣ ਘਰਾਂ ਚੋਂ, ਸਭ ਝਗੜੇ ਝੇੜੇ
ਅਰਦਾਸ ਦਾਤਿਆ, ਚਰਨਾਂ ਵਿਚ ਤੇਰੇ

ਕਰ ਨਜ਼ਰ ਮੇਹਰ ਦੀ, ਹੋਵੇ ਖੁਸ਼ਹਾਲੀ
ਉਜੜੇ ਬਾਗਾਂ ਨੂੰ, ਮੁੜ ਦੇ ਹਰਿਆਲੀ
ਹੁਣ ਗਮ ਕੋਈ ਦਾਤਾ, ਨਾ ਸਾਨੂੰ ਘੇਰੇ
ਅਰਦਾਸ ਦਾਤਿਆ, ਚਰਨਾਂ ਵਿਚ ਤੇਰੇ

ਤੇਰੇ ਨਾਮ ਦੇ ਰੰਗ ਵਿਚ, ਤੂੰ ਸਭ ਨੂੰ ਰੰਗ ਦੇ
ਕਦੇ ਨਸ਼ਾ ਨਾ ਉੱਤਰੇ, ਐਸੇ ਪਿਆਰ ਦਾ ਰੰਗ ਦੇ
ਗੁਣ ਸੰਤਾ ਵਾਲੇ, ਪਾ ਝੋਲੀ ਮੇਰੇ
ਅਰਦਾਸ ਦਾਤਿਆ, ਚਰਨਾਂ ਵਿਚ ਤੇਰੇ

ਤੇਰਾ ਸਤਸੰਗ ਸਿਮਰਨ, ਸਦਾ ਕਰਦੇ ਰਹੀਏ
ਤੇਰੇ ਭਗਤਾਂ ਕੋਲੋਂ, ਸਦਾ ਡਰਦੇ ਰਹੀਏ
ਸਾਡੇ ਦਿਲ ਵਿਚ ਨਾਮ ਦੀ, ਐਸੀ ਜੋਤ ਜਗਾ ਦੇ
ਅਰਦਾਸ ਦਾਤਿਆ, ਚਰਨਾਂ ਵਿਚ ਤੇਰੇ

ਧੁਨ- ਰਾਹ ਤੱਕਦੇ ਤੇਰਾ ਅਸੀਂ ਸ਼ਾਮ ਸਵੇਰੇ
download bhajan lyrics (1322 downloads)