( ਤੂੰ ਹੀ ਸਰਸਵਤੀ ਗਾਇਤ੍ਰੀ, ਵੇਦ ਮਾਤਾ,
ਚਾਰੋਂ ਧਾਮ ਤੇ, ਸਰਵ ਸਿੱਧ ਪੀਠ ਮਾਂਏਂ l
ਤੂੰ ਹੀ ਗਿਆਨ ਤੇ ਧਿਆਨ, ਬ੍ਰਹਮ ਗਿਆਨੀਆਂ ਦਾ,
ਪੂਜਾ ਪਾਠ, ਮਰਿਆਦਾ ਤੇ ਰੀਤ ਮਾਂਏਂ ll
ਮੰਦ ਮਤੀ ਹੈ, ਬੁੱਧੀ ਹੈ ਮੂੜ੍ਹ ਮੇਰੀ*,
ਤੇਰੇ ਚਰਨ ਗੁਰਦਾਸ ਦੀ, ਪ੍ਰੀਤ ਮਾਂਏਂ l
ਸਰਵਕਲਾਂ* ਸੰਪੂਰਨੀ, ਜਗਤ ਜੰਨਨੀ,
ਬਖਸ਼ ਮਾਨ ਨੂੰ, ਗੀਤ ਸੰਗੀਤ ਮਾਂਏਂ ll )
( ਤੂੰ ਹੈ ਮੇਰੀ, ਸ਼ੇਰਾਂਵਾਲੀ-ਸ਼ੇਰਾਂਵਾਲੀ ਮਾਂ,
ਤੂੰ ਹੈ ਮੇਰੀ, ਮੇਹਰਾਂਵਾਲੀ-ਮੇਹਰਾਂਵਾਲੀ ਮਾਂ xll )
ਕੋਈ ਰੋਕੋ ਨਾ*,,, ਕੋਈ ਟੋਕੋ ਨਾ*,,, ll,
ਮੈਂ ਤਾਂ ਹੋਰ ਪੜ੍ਹਾਈਆਂ ਪੜ੍ਹ ਗਈ,
ਪੜ੍ਹ ਗਈ, ਪੜ੍ਹ ਗਈ, ਪੜ੍ਹ ਗਈ,,,
"ਮਈਆ ਜੀ ਤੇਰੇ, ਨਾਮ ਦੀ ਮਸਤੀ ਚੜ੍ਹ ਗਈ" xll-ll
ਸ਼ੇਰਾਂਵਾਲੀ, ਮਾਂ ਦੇ ਸ਼ੇਰਾਂ*,,, ll,
ਨਾਲ ਮੇਰੀ ਅੱਖ ਲੜ੍ਹ ਗਈ, ਲੜ੍ਹ ਗਈ, ਲੜ੍ਹ ਗਈ,,,
"ਮਈਆ ਜੀ ਤੇਰੇ, ਨਾਮ ਦੀ ਮਸਤੀ ਚੜ੍ਹ ਗਈ" xll-ll
ਕਾਲੀ ਕਾਲੀ ਮਾਂ, ਕਾਲੀ ਕਾਲਕੇ ਪ੍ਰਮੇਸ਼ਵਰੀ,
ਸਰਵ-ਆਨੰਦ ਕਰੇ, ਦੇਵੀ ਨਾਰਾਇਣੀ ਨਮਸਤੁਤੇ l
^ਕਾਲੀ ਕਾਲਕੇ, ਮਹਾਂ ਜਗਦੰਬੇ,
ਤੇਰੇ ਨਾਂਅ ਵਿੱਚ, ਸਰਵ ਆਨੰਦ ਏ l
*ਤੈਨੂੰ ਆਖਦੇ, ਪੁਜਾਰੀ ਅੰਬੇ ਅੰਬੇ ll,
ਨੀ ਭੁੱਲ ਚੁੱਕ ਮੁਆਫ਼ ਕਰੀਂ, ਮਾਈਏ*,,,
ਮਾਈਏ, "ਨੀ ਜੋਤਾਂ ਜਾਗਦੀਆਂ, ਤੇਰੇ ਆਈਏ" l
ਤੇਰੇ ਆਈਏ ਤੇ ਜੋਤ ਜਗਾਈਏ,
ਨੀ ਭੁੱਲ ਚੁੱਕ ਮੁਆਫ਼ ਕਰੀਂ, ਮਾਈਏ*,,,
ਮਾਈਏ, "ਨੀ ਜੋਤਾਂ ਜਾਗਦੀਆਂ, ਤੇਰੇ ਆਈਏ,
ਤੇਰੇ ਆਈਏ, ਤੇਰੇ ਆਈਏ'' l
ਜੰਤਰ ਮੰਤਰ, ਜੋਤ ਜਤੰਤਰ, ਮੈਂ ਕਮਲੀ ਕੀ ਜਾਣਾ*,
ਜਾਣਾ ਤੇ ਮੈਂ, ਇਕ ਨੂੰ ਜਾਣਾ, "ਹੋਰ ਨਾ ਕੋਈ ਪਛਾਣਾ" l
ਹੋਰ ਨਾ ਕੋਈ ਪਛਾਣਾ, ਮੈਂ ਤੇ ਜਾਣਾ,
ਮੈਂ ਤੇ ਜਾਣਾ, ਮੈਂ ਤੇ ਜਾਣਾ,,,
ਜਾਣਾ, ਮਈਆ ਦੇ ਦਰਬਾਰ, ਓ ਜਿੱਥੇ, ਜੋਤਾਂ ਦੀ ਚਮਕਾਰ,
ਓ ਜਿੱਥੇ, ਟੱਲੀਆਂ ਦੀ ਛਣਕਾਰ, ਮੈਂ ਤੇ ਜਾਣਾ,,,
ਜਿੱਥੇ ਵੱਜਦੇ ਸ਼ੰਖ ਹਜ਼ਾਰ, ਜਿੱਥੇ ਆਪ ਸੱਚੀ ਸਰਕਾਰ,
ਬੇੜੇ ਕਰਦੀ ਸਭ ਦੇ ਪਾਰ,
"ਮੈਂ ਤੇ ਜਾਣਾ, ਮੈਂ ਤੇ ਜਾਣਾ, ਮੈਂ ਤੇ ਜਾਣਾ,,, "
^ਸਾਂਈਆਂ ਦੇ ਦਰਬਾਰ, ਜੀ ਮੰਗਤੀ ਕਹਿੰਦੀ ਬਾਰੰਬਾਰ,
"ਮੈਂ ਤੇ ਜਾਣਾ, ਮੈਂ ਤੇ ਜਾਣਾ, ਮੈਂ ਤੇ ਜਾਣਾ,,, "
ਕੋਈ ਰੋਕੋ ਨਾ*,,, ਕੋਈ ਟੋਕੋ ਨਾ*,,, ll,
ਮੈਂ ਤਾਂ ਹੋਰ ਪੜ੍ਹਾਈਆਂ ਪੜ੍ਹ ਗਈ,
ਪੜ੍ਹ ਗਈ, ਪੜ੍ਹ ਗਈ, ਪੜ੍ਹ ਗਈ,,,
"ਮਈਆ ਜੀ ਤੇਰੇ, ਨਾਮ ਦੀ ਮਸਤੀ ਚੜ੍ਹ ਗਈ" xll-ll .
*ਝੰਡੇ ਵਾਲੀ ਮਾਂ ਦੇ ਝੰਡੇ,,, ll, ਲੈ ਕੇ ਪੌੜੀਆਂ ਚੜ੍ਹ ਗਈ,
ਚੜ੍ਹ ਗਈ, ਚੜ੍ਹ ਗਈ,,,
"ਕਰ ਕਿਰਪਾ ਮੇਰੀ ਮਾਂ, ਮੈਂ ਤੇ ਮੰਗਤੀ ਤੇਰੇ ਦਰ ਦੀ" xll
*ਲਾ ਕੇ ਮੋਹਰ, ਖ਼ਜ਼ਾਨੇ ਵਾਲੀ,,, ll, ਪਾਸ ਕਰੇਂ ਜੇ ਅਰਜ਼ੀ,
"ਤੇਰਾ ਕੁਛ ਨੀ ਘੱਟਦਾ ਮਾਂ, ਸਾਡੀ ਛੋਟੀ ਛੋਟੀ ਅਰਜ਼ੀ" xll
^ਤੂੰ ਗੁਰਵੰਤੀ, ਆਦਿ ਅਨੰਤੀ, ਸਦਾ ਬਸੰਤੀ, ਵੇਦ ਪੜ੍ਹੰਤੀ,
ਅਸੁਰੋਂ ਕਾ ਵਧ, ਕਰਨੇ ਵਾਲੀ, ਭਗਤਾਂ ਦੀ ਤੂੰ, ਲਾਜ ਬਚੰਤੀ l
*ਆਦਿ ਅੰਤ, ਪਰਿਪੂਰਣ ਤੂੰ ਹੈ, ਸਰਵ ਕਲਾਂ, ਸੰਪੂਰਣ ਤੂੰ ਹੈ l
ਅਲਖ ਨਿਰੰਜਨ, ਕਬ ਕੀ ਮਾਇਆ,
"ਸ਼ਿਵ ਸ਼ਕਤੀ, ਤ੍ਰਿਸ਼ੂਲਨ ਤੂੰ ਹੈ xlll"
*ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ ll ,
ਮੈਂ ਮੇਰੀ ਤੇ ਮਰ ਗਈ, ਮਰ ਗਈ, ਮਰ ਗਈ,,,
"ਮਈਆ ਜੀ ਤੇਰੇ, ਨਾਮ ਦੀ ਮਸਤੀ ਚੜ੍ਹ ਗਈ" xll-llll
ਅਪਲੋਡਰ- ਅਨਿਲਰਾਮੂਰਤੀਭੋਪਾਲ