ਹੋ ਬਖਸ਼ਣ ਹਾਰੇ, ਮੈਂ ਤੇਰੇ ਦਵਾਰੇ,
ਅਰਦਾਸ ਕਰਾਂ ਮੈਂ, ਤੇ ਜਾਵਾਂ ਵਾਰੇ ll
ਵਾਹਿਗੁਰੂ,,, ਮੇਹਰਾਂ ਵਾਲਿਆ,,,
ਸੱਚੇ ਪਾਤਸ਼ਾਹ,,, ll
ਹੋਂਸਲਾ ਬਣਾਈ ਰੱਖੀ, ਸਿਰ ਤੋਂ ਨਾ ਹੱਥ ਚੁੱਕੀਂ,
ਦੇਵੀ ਬੱਸ ਚਰਨਾਂ 'ਚ ਥਾਂ l
ਹਿਰਦਾ ਏਹ ਸ਼ੁੱਧ ਰਹੇ, ਤੇਰੀ ਸੁੱਧ ਬੁੱਧ ਰਹੇ,
ਨਾ ਇੱਕ ਪਲ, ਭੁੱਲਾਂ ਤੇਰਾ ਨਾਂਅ,,,
ਵਾਹਿਗੁਰੂ,,, ਮੇਹਰਾਂ ਵਾਲਿਆ,,,
ਸੱਚੇ ਪਾਤਸ਼ਾਹ,,, ll
ਹੋ ਡਿੱਗ ਨਹੀਂ ਸਕਦਾ, ਸਿਰ ਤੇ ਤੇਰੀ, ਓਟ ਦਾਤਿਆ*,
ਦੂਰ ਕਰੀਂ, ਜੇ ਮਨ ਵਿੱਚ ਹੋਵੇ, ਖੋਟ ਦਾਤਿਆ ll
ਕਰਾਂ, ਹੱਕ ਦੀ ਕਮਾਈ, ਚੰਗੇ, ਕੰਮ ਜਾਵਾਂ ਲਾਈ,
ਐਂਨੀਆਂ 'ਕੁ, ਕਰੀਂ ਰਹਿਮਤਾਂ,,,
ਵਾਹਿਗੁਰੂ,,, ਮੇਹਰਾਂ ਵਾਲਿਆ,,,
ਸੱਚੇ ਪਾਤਸ਼ਾਹ,,, ll
ਹੋ ਦੁੱਖਾਂ ਵਿੱਚ ਵੀ, ਸ਼ੁਕਰ ਮਨਾਉਂਦੇ, ਕਈਆਂ ਨੂੰ ਤੱਕਿਆ*,
ਅਕ੍ਰਿਤਘਣ, ਤੇਰਾ ਸ਼ੁਕਰਾਨਾ, ਕਰ ਵੀ ਨਾ ਸਕਿਆ ll
ਰਜ਼ਾ ਤੇਰੀ, ਵਿੱਚ ਰ੍ਹਵਾਂ, ਹੋਰਾਂ ਨੂੰ ਮੈਂ, ਸੁੱਖ ਦਵਾਂ,
ਰੋਂਦਿਆਂ ਨੂੰ, ਸਕਾਂ ਮੈਂ ਵਰਾ,,,
ਵਾਹਿਗੁਰੂ,,, ਮੇਹਰਾਂ ਵਾਲਿਆ,,,
ਸੱਚੇ ਪਾਤਸ਼ਾਹ,,, ll
ਹੋ ਕਿਉਂ ਮੈਂ ਘੜ੍ਹਤਾਂ, ਘੜ੍ਹਦਾ ਜੇਕਰ, ਹੱਥ ਮੇਰੇ ਕੁੱਛ ਨਹੀਂ*,
ਮੋਹ ਮਾਇਆ ਵਿੱਚ, ਰੁੱਝਿਆ ਮੈਨੂੰ, ਸਬਰ ਦਾ ਤੂੰ ਫੱਲ ਦੇਈਂ ll
ਮਾਣਕ ਵਾਲੀਆ, ਜੇਹਦਾ ਦਿੱਤਾ ਖਾਵੇ,
ਦੱਸ ਓਹਦੇ ਤੋਂ, ਦੂਰ ਕਿਉਂ ਜਾਵੇ,
ਗੁਰਿੰਦਰਾ ਤੂੰ, ਭੁੱਲਾਂ ਬਖਸ਼ਾ,,,
ਵਾਹਿਗੁਰੂ,,, ਮੇਹਰਾਂ ਵਾਲਿਆ,,,
ਸੱਚੇ ਪਾਤਸ਼ਾਹ,,, ll
ਆਪਲੋਡਰ- ਅਨਿਲਰਾਮੂਰਤੀਭੋਪਾਲ