ਕੋਈ ਛਕਾਉਂਦਾ, "ਜਲ ਸੰਗਤ ਨੂੰ" l
ਕੋਈ ਬਿਠਾਉਂਦਾ, "ਰਲ਼ ਪੰਗਤ ਨੂੰ" l
ਕਈ ਸੇਵਕ ਪੱਖੇ ਝੱਲਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" l
ਥਾਂ ਥਾਂ ਤੇ ਲੰਗਰ ਚੱਲਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" ll
ਇਸ ਲੰਗਰ ਵਿੱਚ ਸਤਿਗੁਰੂ ਜੀ ਨੇ, "ਐਸੀ ਬਰਕਤ ਪਾਈ ਜੀ*" ll
ਛੱਕੋ ਛਕਾਵੋ ਰਲਮਿਲ ਸੰਗਤੇ, "ਤੋਟ ਨਾ ਆਵੇ ਕਾਈ ਜੀ" l
ਗੁਰ ਛੱਤੀ ਪਦਾਰਥ ਘੱਲਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" l
ਥਾਂ ਥਾਂ ਤੇ ਲੰਗਰ ਚੱਲਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" ll
ਕਈ ਠੱਗਾਂ ਨੂੰ ਸੱਜਣ ਬਣਾ ਕੇ, "ਐਸੀ ਰੀਤ ਚਲਾ ਦਿੱਤੀ*" ll
ਘਰ ਘਰ ਦੇ ਵਿੱਚ ਲੰਗਰ ਚੱਲੇ, "ਐਸੀ ਬਣਤ ਬਣਾ ਦਿੱਤੀ" l
ਸਭ ਕੀਤੇ ਆਪਣੇ ਵੱਲ ਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" l
ਥਾਂ ਥਾਂ ਤੇ ਲੰਗਰ ਚੱਲਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" ll
ਵੀਹ ਰੁਪਈਏ ਦੇ ਪਿਤਾ ਨੇ, "ਸੌਦਾ ਕਰਨੇ ਘੱਲਿਆ ਸੀ*" ll
ਭੁੱਖੇ ਸਾਧੂ ਦੇਖ ਬੈਠਿਆਂ, "ਦੁੱਖ ਗਿਆ ਨਾ ਝੱਲਿਆ ਸੀ" l
ਏਹ ਸੱਚੇ ਸੌਦੇ ਫੱਲਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" l
ਥਾਂ ਥਾਂ ਤੇ ਲੰਗਰ ਚੱਲਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" ll
ਤੇਰਾ ਤੇਰਾ ਆਖ਼ ਸਤਿਗੁਰੂ, "ਏਹੇ ਲੰਗਰ ਵਰਤਾਇਆ ਸੀ*" ll
ਗਊ ਗ਼ਰੀਬ ਦੀ ਕਰਿਓ ਰੱਖਿਆ, "ਸਭ ਨੂੰ ਏਹ ਸਮਝਾਇਆ ਸੀ" l
ਸਭ ਦੁਸ਼ਮਣ ਹੋਵਣ ਵੱਲ ਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" l
ਥਾਂ ਥਾਂ ਤੇ ਲੰਗਰ ਚੱਲਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" ll
ਦਾਸ ਨਿਮਾਣੇ ਚੰਦਨ ਉੱਤੇ, "ਐਸੀ ਕਿਰਪਾ ਕਰ ਦਾਤਾ*" ll
ਹੱਥ ਜੋੜ ਮੈਂ ਕਰਾਂ ਬੇਨਤੀ, "ਸਭ ਦੀ ਝੋਲ਼ੀ ਭਰ ਦਾਤਾ" l
ਰਹੀਏ ਸੱਚੇ ਮਾਰਗ ਚੱਲਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" l
ਥਾਂ ਥਾਂ ਤੇ ਲੰਗਰ ਚੱਲਦੇ,,, "ਏਹੇ ਕਿਰਪਾ ਬਾਬੇ ਨਾਨਕ ਦੀ" ll
ਅਪਲੋਡਰ- ਅਨਿਲਰਾਮੂਰਤੀਭੋਪਾਲ