ਹਰ ਸਾਲ ਬਾਬਾ ਤੇਰੇ, ਦਰ ਉੱਤੇ ਆਉਣਾ ਏ l
ਰੋਟ ਪ੍ਰਸਾਦ ਝੰਡਾ, ਗੁਫ਼ਾ ਤੇ ਚੜ੍ਹਾਉਣਾ ਏ ll
ਮੰਗਿਆ ਤੇਰੇ ਤੋਂ ਜੋ, ਮਿਲ ਗਿਆ ਸੋਈ,
ਆਵਾਂ ਜਾਵਾਂ ਤੇਰੇ ਬਦਲੇ,,,
ਮੇਰਾ ਕੰਮ ਨਾ lll ਪਹਾੜਾਂ ਵਿੱਚ ਕੋਈ,
ਆਵਾਂ ਜਾਵਾਂ ਤੇਰੇ ਬਦਲੇ ll
ਤੇਰੇ ਬਿਨਾਂ ਬਾਬਾ, ਕਿਸੇ ਹੋਰ ਨੂੰ ਨਾ ਤੱਕਣਾ l
ਛੱਡ ਦਊਂਗੀ ਜੱਗ, ਤੇਰਾ ਦਰ ਨਹੀਂਓਂ ਛੱਡਣਾ ll
ਤੇਰੇ ਨਾਮ ਦੀ, ਦੀਵਾਨੀ ਮੈਂ ਤਾਂ ਹੋਈ,
ਆਵਾਂ ਜਾਵਾਂ ਤੇਰੇ ਬਦਲੇ,,,
ਮੇਰਾ ਕੰਮ ਨਾ lll ਪਹਾੜਾਂ,,,,,,,,,,,,,,,,,,
ਰਤਨੋ ਦਾ ਲਾਲ ਕਹਿੰਦੇ, ਮੋਰ ਤੇ ਸਵਾਰ ਆ l
ਗੁਫ਼ਾ ਵਿੱਚ ਬੈਠ, ਤੁਸੀਂ ਸਾਰਾ ਜੱਗ ਤਾਰਿਆ l
ਸੁਣ ਭਗਤਾਂ ਦੀ, ਆ ਕੇ ਅਰਜ਼ੋਈ,
ਆਵਾਂ ਜਾਵਾਂ ਤੇਰੇ ਬਦਲੇ,,,
ਮੇਰਾ ਕੰਮ ਨਾ lll ਪਹਾੜਾਂ,,,,,,,,,,,,,,,,,,
ਅੰਮ੍ਰਿਤ ਲਾਲਾ ਤੇਰਾ, ਸਦਾ ਲਈ ਹੈ ਹੋ ਗਿਆ l
ਕੱਟ ਦੇਵੀਂ ਦੁੱਖ ਓਹਨੂੰ, ਸਦਾ ਤੇਰੀ ਲੋੜ ਆ ll
ਕਿਰਪਾ ਸੋਹਣੀ ਅਤੇ ਰਿਸ਼ੀ ਤੇ ਵੀ ਹੋਈ,
ਆਵਾਂ ਜਾਵਾਂ ਤੇਰੇ ਬਦਲੇ,,,
ਮੇਰਾ ਕੰਮ ਨਾ lll ਪਹਾੜਾਂ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ