मेरा कम ना पहाड़ां विच कोई

ਮੇਰਾ ਕੰਮ ਨਾ ਪਹਾੜਾਂ ਵਿੱਚ ਕੋਈ,
ਆਵਾਂ ਜਾਵਾਂ ਤੇਰੇ ਬਦਲੇ ll
ਤੇਰੇ ਦਰ ਉੱਤੇ ਆਇਆ ਸ਼ੇਰਾਂਵਾਲੀਏ,
ਰੱਖ ਲੈ ਗਰੀਬ ਜਾਣ ਕੇ ll
ਮੇਰਾ ਕੰਮ ਨਾ ਪਹਾੜਾਂ,,,,,,,,,,,,,,,,,,,,,,,,,

^ਅਕਬਰ ਰਾਜਾ ਜਦੋਂ, "ਦਰ ਉੱਤੇ ਆਇਆ ਸੀ" l
^ਕਰਕੇ ਮੇਹਰ ਮਾਂ ਤੂੰ, "ਚਰਨੀ ਲਗਾਇਆ ਸੀ" ll
ਤੇਰੀ ਕਿਰਪਾ ਸੀ, ਓਹਦੇ ਉੱਤੇ ਹੋਈ,
ਰੱਖ ਲੈ ਗਰੀਬ ਜਾਣ ਕੇ l
ਮੇਰਾ ਕੰਮ ਨਾ ਪਹਾੜਾਂ,,,,,,,,,,,,,,,,,,,,,,,,,F

^ਫੁੱਲਾਂ ਤੋਂ ਵਗੈਰ ਕਦੇ, "ਸੋਹੰਦੀਆਂ ਨਾ ਟਾਹਣੀਆਂ" l
^ਕਿੰਨੀਆਂ ਨੂੰ ਤਾਰਿਆ ਰੂਹਾਂ, "ਗਿਣੀਆਂ ਨਾ ਜਾਣੀਆਂ" ll
ਜੋ ਵੀ ਮੰਗੇ ਕੁਝ, ਦੇਵੇਂ ਓਹਨੂੰ ਸੋਈ,  
ਰੱਖ ਲੈ ਗਰੀਬ ਜਾਣ ਕੇ l
ਮੇਰਾ ਕੰਮ ਨਾ ਪਹਾੜਾਂ,,,,,,,,,,,,,,,,,,,,,,,,,F

^ਸੋਹਣੇ ਸੋਹਣੇ ਭਵਨਾਂ 'ਚ, "ਜੋਤ ਸੱਚੀ ਜੱਗਦੀ" l
^ਆਸ ਤੇ ਮੁਰਾਦ ਪੂਰੀ, "ਕਰਦੀ ਤੂੰ ਸਭ ਦੀ" ll
ਤੇਰੇ ਦਰੋਂ, ਮੁੜਦਾ ਨਾ ਖ਼ਾਲੀ ਕੋਈ,
ਰੱਖ ਲੈ ਗਰੀਬ ਜਾਣ ਕੇ l
ਮੇਰਾ ਕੰਮ ਨਾ ਪਹਾੜਾਂ,,,,,,,,,,,,,,,,,,,,,,,,,F

^ਜਦ ਤੱਕ ਸਾਹ ਹੈ ਮਾਂਏਂ, "ਨਾਮ ਤੇਰਾ ਜੱਪਣਾ" l
^ਸੋਹਣੀ ਨੇ ਦਹਿਲੀਜ਼ਾਂ ਉੱਤੋਂ, "ਸਿਰ ਨਹੀਂਓਂ ਚੁੱਕਣਾ" ll
ਮਿਲੀ ਦਰ ਤੇਰੇ, ਆ ਕੇ ਓਹਨੂੰ ਢੋਈ ,
ਰੱਖ ਲੈ ਗਰੀਬ ਜਾਣ ਕੇ l
ਮੇਰਾ ਕੰਮ ਨਾ ਪਹਾੜਾਂ,,,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (448 downloads)