ਮੇਰੀ ਦਾਤੀ ਦੇ ਹੱਥ ਡੋਰ
=================
ਮੈਨੂੰ ਚੜ੍ਹੀ, ਨਾਮ ਦੀ ਲੋਰ,
ਨੀ ਅੱਜ ਮੈਂ, ਨੱਚਣਾ ਨੀ ਅੱਜ ਮੈਂ, ਨੱਚਣਾ ॥
ਮੇਰੀ, ਦਾਤੀ ਦੇ ਹੱਥ ਡੋਰ... ॥
ਨੀ ਅੱਜ ਮੈਂ, ਨੱਚਣਾ ਨੀ ਅੱਜ ਮੈਂ, ਨੱਚਣਾ...
ਮੈਨੂੰ ਚੜ੍ਹੀ, ਨਾਮ ਦੀ ਲੋਰ...
ਭਗਤ ਧਿਆਨੂੰ, ਵਾਂਗੂ ਨੱਚਣਾ, ਛੈਣਾ ਹੱਥ ਵਿੱਚ ਫੜ੍ਹ ਕੇ ।
ਸ਼ੇਰਾਂ ਵਾਲੀ, ਮਈਆ ਜੀ ਦੇ, ਚਰਨਾਂ ਵਿੱਚ ਸਿਰ ਧਰ ਕੇ ॥
ਰੰਗ, ਬਰਸੇ ਜ਼ੋਰੋ ਜ਼ੋਰ... ॥
ਨੀ ਅੱਜ ਮੈਂ, ਨੱਚਣਾ ਨੀ ਅੱਜ ਮੈਂ, ਨੱਚਣਾ...
ਮੈਨੂੰ ਚੜ੍ਹੀ, ਨਾਮ ਦੀ ਲੋਰ...
ਜੇਹੜੇ ਪਾਸੇ, ਵੇਖਾਂ ਦਾਤੀਏ, ਤੂੰ ਹੀ ਨਜ਼ਰੀ ਆਵੇ ।
ਓ ਬੰਦਾ, ਤਰ ਜਾਂਦਾ ਜਿਸ ਤੇ, ਨਜ਼ਰ ਮੇਹਰ ਦੀ ਪਾਵੇ ॥
ਕੁਝ, ਮੰਗਾਂ ਨਾ ਮੈਂ ਹੋਰ... ॥
ਨੀ ਅੱਜ ਮੈਂ, ਨੱਚਣਾ ਨੀ ਅੱਜ ਮੈਂ, ਨੱਚਣਾ...
ਮੈਨੂੰ ਚੜ੍ਹੀ, ਨਾਮ ਦੀ ਲੋਰ...
ਮੇਰੇ ਮਨ ਵਿੱਚ, ਵੱਸ ਗਈ ਦਾਤੀਏ, ਤੇਰੀ ਸੂਰਤ ਪਿਆਰੀ ।
ਕਮਲ ਪੁਰੀ ਨੂੰ, ਚੜ੍ਹ ਗਈ ਦਾਤੀਏ, ਨਾਮ ਤੇਰੇ ਦੀ ਖ਼ੁਮਾਰੀ ॥
ਖੜੇ, ਚਰਨਾਂ ਵਿੱਚ ਹੱਥ ਜੋੜ... ॥
ਨੀ ਅੱਜ ਮੈਂ, ਨੱਚਣਾ ਨੀ ਅੱਜ ਮੈਂ, ਨੱਚਣਾ...
ਮੈਨੂੰ ਚੜ੍ਹੀ, ਨਾਮ ਦੀ ਲੋਰ...
ਅਪਲੋਡਰ- ਅਨਿਲਰਾਮੂਰਤੀਭੋਪਾਲ