गल्लां कर लईये नी आ दो

"^ਗੱਲਾਂ ਕਰ ਲਈਏ,
ਨੀ ਆ ਦੋ, ਗੱਲਾਂ ਕਰ ਲਈਏ" ll
ਕਰ ਲਈਏ ਕਰ ਲਈਏ, ਗੱਲਾਂ ਗੱਲਾਂ,
ਦੋ ਗੱਲਾਂ ਕਰ ਲਈਏ l
"^ਗੱਲਾਂ ਕਰ ਲਈਏ,
ਨੀ ਆ ਦੋ, ਗੱਲਾਂ ਕਰ ਲਈਏ" ll

ਮਾਂ ਪੁੱਤਰਾਂ ਦਾ, ਰੋਸਾ ਕਾਹਦਾ l
ਰੋਸਾ ਕਾਹਦਾ, ਝਗੜਾ ਕਾਹਦਾ l
*ਕਾਹਦੇ ਮੇਹਣੇ, ਕਾਹਦੇ ਤਾਹਨੇ l
*ਕਿਓਂ ਬਣੀਏ, ਮਾਂ ਅਸੀਂ ਬੇਗਾਨੇ l
^ਜੀਵਨ ਦੇ ਦਿਨ, ਚਾਰ ਨੀ ਮਾਂਏਂ,
ਕਿਓਂ ਕਰੀਏ ਬੇਕਾਰ,
ਆ ਦੋ, ਗੱਲਾਂ ਕਰ ਲਈਏ,,,
ਗੱਲਾਂ ਕਰ ਲਈਏ,,,,,,,,,,,,,,,

ਤੂੰ ਹੈ ਮਈਆ, ਭੋਲ਼ੀ ਭਾਲੀ l
ਸਭ ਦੇ ਪਰਦੇ, ਢੱਕਣ ਵਾਲੀ l
*ਜੋ ਆਵੇ, ਸੋ ਰਾਜ਼ੀ ਜਾਵੇ l
*ਜੋ ਧਿਆਵੇ, ਸੋਈਓ ਫ਼ਲ ਪਾਵੇ l
^ਮੇਰੀ ਵਾਰੀ, ਕਿਓਂ ਮਹਾਂਰਾਣੀ,
ਬੈਠੀ ਮੱਚਲਾ ਮਾਰ,
ਆ ਦੋ, ਗੱਲਾਂ ਕਰ ਲਈਏ,,,
ਗੱਲਾਂ ਕਰ ਲਈਏ,,,,,,,,,,,,,,,

ਸੁਣ ਲੈ  ਮਾਂ, ਸਾਡੀ ਅਰਜ਼ੋਈ l
ਤੇਰਾ ਸਿਵਾ, ਸਾਡਾ ਹੋਰ ਨਾ ਕੋਈ l
*ਤੇਰਾ ਦਰ ਛੱਡ ਦੱਸ, ਕੇਹੜੇ ਦਰ ਜਾਈਏ l
*ਕਿਸ ਨੂੰ ਦਿਲ ਦਾ, ਹਾਲ ਸੁਣਾਈਏ l
^ਤੇਰੇ ਸਿਵਾ ਇਸ, ਚੰਚਲ ਮਨ ਦੀ,
ਕੋਈ ਨਾ ਜਾਣੇ ਸਾਰ,
ਆ ਦੋ, ਗੱਲਾਂ ਕਰ ਲਈਏ,,,
ਗੱਲਾਂ ਕਰ ਲਈਏ,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (472 downloads)