ਤੇਰੀ ਜੋਤ ਜਗਦੀ ਤੇਰਾ, ਭੋਗ ਲੱਗਦਾ
ਤੇਰੀ, ਹੋ ਰਹੀ ਜੈ ਜੈਕਾਰ
ਮਾਤਾ, ਦਰਸ਼ਨ ਦੇ ਇੱਕ ਵਾਰ ll
ਸੂਹਾ ਸੂਹਾ ਚੋਲਾ ਮਈਆ, ਅੰਗ ਵਿਰਾਜੇ,
ਕੇਸਰ, ਤਿਲਕ ਲਗਾਇਆ* ll
ਹੋ ਮਾਤਾ,,,ਕੇਸਰ ਤਿਲਕ ਲਗਾਇਆ,,,
ਤੇਰੀ ਜੋਤ ਜਗਦੀ ਤੇਰਾ,,,,,,,,,,,,,,,,,,,,
ਕੀਹਨੇ ਕੀਹਨੇ ਮਈਆ ਤੇਰਾ, ਭਵਨ ਬਣਾਇਆ,
ਕੀਹਨੇ ਕੀਹਨੇ, ਚਵਰ ਝੁਲਾਇਆ* ll
ਹੋ ਮਾਤਾ,,, ਕੀਹਨੇ ਕੀਹਨੇ ਚਵਰ ਝੁਲਾਇਆ,,,
ਤੇਰੀ ਜੋਤ ਜਗਦੀ ਤੇਰਾ,,,,,,,,,,,,,,,,,,,,
ਪੰਜਾਂ ਪੰਜਾਂ ਪਾਂਡਵਾਂ ਨੇ, ਭਵਨ ਬਣਾਇਆ,
ਅਰਜੁਨ, ਚਵਰ ਝੁਲਾਇਆ* ll
ਹੋ ਮਾਤਾ,,, ਅਰਜੁਨ ਚਵਰ ਝੁਲਾਇਆ,,,
ਤੇਰੀ ਜੋਤ ਜਗਦੀ ਤੇਰਾ,,,,,,,,,,,,,,,,,,,,
ਨੰਗੇ ਨੰਗੇ ਪੈਰੀਂ ਮਈਆ, ਅਕਬਰ ਆਇਆ,
ਸੋਨੇ ਦਾ, ਛੱਤਰ ਚੜ੍ਹਾਇਆ* ll
ਹੋ ਮਾਤਾ,,, ਸੋਨੇ ਦਾ ਛੱਤਰ ਚੜ੍ਹਾਇਆ,,,
ਤੇਰੀ ਜੋਤ ਜਗਦੀ ਤੇਰਾ,,,,,,,,,,,,,,,,,,,,
ਧਿਆਨੂੰ ਭਗਤ ਮਈਆ, ਤੇਰਾ ਯਸ਼ ਗਾਇਆ,
ਮਨ ਵਾਂਛਿਤ, ਫ਼ਲ ਪਾਇਆ* ll
ਹੋ ਮਾਤਾ,,, ਮਨ ਵਾਂਛਿਤ ਫ਼ਲ ਪਾਇਆ,,,
ਤੇਰੀ ਜੋਤ ਜਗਦੀ ਤੇਰਾ,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ