ਵੱਜਦੇ ਡੰਮਰੂ ਤੇ ਮਿਰਦੰਗ, ਪੀਵਣ ਘੋਟ ਘੋਟ ਕੇ ਭੰਗ ll,,
ਤਨ ਤੇ, ਭਸਮ ਰਮਾਈ ਏ,,,
ਆਖਣ ਗੌਰਾਂ ਦੀਆਂ ਸਖੀਆਂ, ਨੀ ਏਹ ਜੰਞ ਕਿੱਥੋਂ ਆਈ ਏ ll
ਕਈਆਂ ਲਾਇਆ ਤੇੜ੍ਹ ਲੰਗੋਟਾ, ਕਈਆਂ ਚੁੱਕਿਆ ਕੂੰਡਾ ਸੋਟਾ ll,,
ਕਈ ਢਿੱਡ ਨੂੰ ਫ਼ਿਰਨ ਵਜਾਉਂਦੇ, ਵਿੱਚ ਕਈ ਨਾਂਗੇ ਸਾਧੂ ਆਉਂਦੇ,
ਕਈਆਂ, ਸੁਰਤ ਭੁਲਾਈ ਏ,,,
ਆਖਣ ਗੌਰਾਂ ਦੀਆਂ ਸਖੀਆਂ, ਨੀ ਏਹ ਜੰਞ ਕਿੱਥੋਂ ਆਈ ਏ ll
ਬ੍ਰਹਮਾ ਵਿਸ਼ਨੂੰ ਦੇਵਤੇ ਸਾਰੇ, ਸੂਰਜ ਦੇ ਨਾਲ ਚੰਨ ਸਿਤਾਰੇ ll,,
ਬੋਲਣ ਬੰਮ ਬੰਮ ਦੇ ਜੈਕਾਰੇ, ਨੱਚਦੇ ਜੰਞ ਵਿੱਚ ਲੱਗਣ ਪਿਆਰੇ,
ਜਾਂਦੇ, ਅਲਖ ਜਗਾਈ ਏ,,,
ਆਖਣ ਗੌਰਾਂ ਦੀਆਂ ਸਖੀਆਂ, ਨੀ ਏਹ ਜੰਞ ਕਿੱਥੋਂ ਆਈ ਏ ll
ਕੰਨਾਂ ਵਿੱਚ ਬਿੱਛੂਏ ਲਟਕਾ ਕੇ, ਗਲ਼ ਸੱਪਾਂ ਦੀ ਮਾਲਾ ਪਾ ਕੇ ll,,
ਸੇਹਰਾ ਜਟਾਂ ਦੇ ਨਾਲ ਸਜਾ ਕੇ, ਮੱਥੇ ਅਰਧ ਚੰਦਰ ਲਟਕਾ ਕੇ,
ਹਰੀ, ਲੀਲਾ ਕੀ ਰਚਾਈ ਏ,,,
ਆਖਣ ਗੌਰਾਂ ਦੀਆਂ ਸਖੀਆਂ, ਨੀ ਏਹ ਜੰਞ ਕਿੱਥੋਂ ਆਈ ਏ ll
ਅਪਲੋਡਰ- ਅਨਿਲਰਾਮੂਰਤੀਭੋਪਾਲ