ਤੇਰਾ, ਕਿਸੇ ਨਾ ਦੇਣਾ ਸਾਥ,
ਬਿਨ ਗੁਰੂ ਆਪਣੇ, ਬਿਨਾਂ ਗੁਰੂ ਆਪਣੇ l
ਤੈਨੂੰ, ਪੈਣੀ ਯਮਾਂ ਦੀ ਮਾਰ,
ਬਿਨ ਗੁਰੂ ਆਪਣੇ, ਬਿਨਾਂ ਗੁਰੂ ਆਪਣੇ l
ਤੇਰਾ, ਕਿਸੇ ਨਾ ਦੇਣਾ ਸਾਥ,,,,,,,,,,,,,,,,,,
ਗੁਰੂ ਬਿਨ ਗਿਆਨ, ਨਾ ਹੋਵੇ ਕਿਸੇ ਨੂੰ, "ਕਹਿੰਦੇ ਲੋਕ ਸਿਆਣੇ" l
ਰੱਬ ਦੀਆਂ ਲਿੱਖੀਆਂ, ਜਾਣੇ ਕੇਹੜਾ, "ਗੁਰੂ ਹੀ ਸੱਚਾ ਜਾਣੇ" ll
ਕੋਈ, ਪੁੱਛਦਾ ਨਹੀਂਓਂ ਬਾਤ,
ਬਿਨ ਗੁਰੂ ਆਪਣੇ, ਬਿਨਾਂ ਗੁਰੂ ਆਪਣੇ,,,
ਤੇਰਾ, ਕਿਸੇ ਨਾ ਦੇਣਾ ਸਾਥ,,,,,,,,,,,,,,,,,,
ਗੁਰੂ ਦੀ ਪੂਜਾ, ਰੱਬ ਦੀ ਪੂਜਾ, "ਗੁਰੂ ਵਿੱਚੋਂ ਰੱਬ ਪਾਈਏ" l
ਦਰ ਦਰ ਧੱਕੇ, ਖਾਣ ਦੇ ਨਾਲੋਂ, "ਇੱਕ ਦੇ ਹੀ ਹੋ ਜਾਈਏ" ll
ਤੇਰੇ, ਕਿਸੇ ਨਾ ਧੋਣੇ ਪਾਪ,
ਬਿਨ ਗੁਰੂ ਆਪਣੇ, ਬਿਨਾਂ ਗੁਰੂ ਆਪਣੇ,,,
ਤੇਰਾ, ਕਿਸੇ ਨਾ ਦੇਣਾ ਸਾਥ,,,,,,,,,,,,,,,,,,
ਰਾਵਣ ਵਰਗੇ, ਤੁਰ ਗਏ ਸੋਹਣੀ, "ਕਾਲ ਸੀ ਜਿਹਨਾਂ ਨੇ ਬੰਨ੍ਹਿਆਂ" l
ਸਵਰਗਾਂ ਦਾ ਸੁੱਖ, ਪਾ ਲੈਂਦੇ ਓਹ, "ਗੁਰੂ ਨੂੰ ਜਿਹਨਾਂ ਨੇ ਮੰਨਿਆ" ll
ਕੋਈ, ਕਰੇ ਨਾ ਪੂਰੀ ਆਸ,
ਬਿਨ ਗੁਰੂ ਆਪਣੇ, ਬਿਨਾਂ ਗੁਰੂ ਆਪਣੇ,,,
ਤੇਰਾ, ਕਿਸੇ ਨਾ ਦੇਣਾ ਸਾਥ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ