ਚੇਤ ਮਹੀਨੇ ਸ਼ਾਹ ਤਲਾਈਆਂ ਮੇਲਾ ਲੱਗਿਆ ਏ

ਸ਼ਾਹ ਤਲਾਈਆਂ ਮੇਲਾ
================
ਚੇਤ ਮਹੀਨੇ, ਸ਼ਾਹ ਤਲਾਈਆਂ,
ਮੇਲਾ ਲੱਗਿਆ ਏ, ਮੇਲਾ ਲੱਗਿਆ ਏ,
ਆ ਜਾਓ, ਪੌਣਾਹਾਰੀ ਜੀ ਨੇ, ਸਭ ਨੂੰ ਸੱਦਿਆ ਏ ll

ਨਿੱਕੇ ਵੱਡੇ, ਆ ਜਾਓ ਸਾਰੇ l
ਬਾਬੇ ਦੇ, ਖੁੱਲ੍ਹੇ ਭੰਡਾਰੇ ll
ਸਭਨਾਂ ਦੇ ਲਈ, ਬਾਬੇ ਦਾ,
ਦਰਬਾਰ ਸੱਜਿਆ ਏ, ਦਰਬਾਰ ਸੱਜਿਆ ਏ,
ਆ ਜਾਓ, ਪੌਣਾਹਾਰੀ ਜੀ ਨੇ, ਸਭ ਨੂੰ ਸੱਦਿਆ ਏ ll

ਆ ਜਾਓ ਭਗਤੋ, ਸਾਈਕਲਾਂ ਵਾਲੇ l
ਆ ਜਾਓ ਸਾਰੇ, ਕਰਮਾਂ ਵਾਲੇ ll
ਜਿਹਨਾਂ ਦੇ, ਮੁਖਾਂ ਤੋਂ ਵੀ,
ਜੈਕਾਰਾ ਗੱਜਿਆ ਏ, ਜੈਕਾਰਾ ਗੱਜਿਆ ਏ,
ਆ ਜਾਓ, ਪੌਣਾਹਾਰੀ ਜੀ ਨੇ, ਸਭ ਨੂੰ ਸੱਦਿਆ ਏ ll

ਨੀਤੂ ਸਿੰਘ ਹੈ, ਕਰਮਾਂ ਵਾਲੀ l
ਭਰ ਕੇ ਲੈ ਗਈ, ਝੋਲੀ ਖ਼ਾਲੀ ll
ਮੇਰੇ ਨਸੀਬਾਂ, ਦਾ ਸਿਤਾਰਾ,
ਅੱਜ ਹੀ ਜਗਿਆ ਏ, ਅੱਜ ਹੀ ਜਗਿਆ ਏ,
ਆ ਜਾਓ, ਪੌਣਾਹਾਰੀ ਜੀ ਨੇ, ਸਭ ਨੂੰ ਸੱਦਿਆ ਏ ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (269 downloads)