ਸੱਜੇ ਵੀ ਝੂਲਣ l
ਖੱਬੇ ਵੀ ਝੂਲਣ ll,,
ਅੱਗੇ ਵੀ ਝੂਲਣ,
ਪਿੱਛੇ ਵੀ ਝੂਲਣ,
'ਸਭ ਥਾਂ ਝੂਲਣ',,,
ਝੰਡੇ ਝੂਲਣ ਲਾਲ, ਮੇਰੀ ਮਾਂ ਦੇ ਮੰਦਰ ll
ਟੇਕ ਕੇ ਜਿਹਨਾਂ ਨੂੰ, ਮੱਥਾ ਦੁੱਖੜੇ,
ਹਰਦੇ ਪਲ ਦੇ ਅੰਦਰ,,,
ਝੰਡੇ ਝੂਲਣ ਲਾਲ, ਮੇਰੀ ਮਾਂ ਦੇ ਮੰਦਰ ll
ਜਦੋ ਏਹ ਝੁੱਲਦੇ, ਵਿੱਚ ਹਵਾਵਾਂ,
ਏਹਨਾਂ ਨੂੰ ਸੱਜ਼ਦੇ, ਕਰਨ ਘਟਾਵਾਂ,
ਰੰਗ ਜਦੋ ਏਹ, ਡੁੱਲ੍ਹ ਡੁੱਲ੍ਹ ਪੈਂਦਾ l
ਪਵਨ ਦੇਵਤਾ, ਹੁੱਬ ਕੇ ਕਹਿੰਦਾ,,,
ਝੰਡੇ ਝੂਲਣ ਲਾਲ, ਮੇਰੀ ਮਾਂ ਦੇ ਮੰਦਰ ll
ਵੇਖ ਕੇ ਜਿਹਨਾਂ ਨੂੰ, ਸਭ ਭਗਤਾਂ ਦੇ, "ਸੀਨੇ ਵਿੱਚ ਠੰਢ ਪੈਂਦੀਂ" l
ਏਹਨਾਂ ਦੇ ਰੰਗਾਂ, ਦੇ ਵਿੱਚ ਰੰਗ ਕੇ, "ਕੋਈ ਨਾ ਚਿੰਤਾ ਰਹਿੰਦੀ" l
ਬ੍ਰਹਮਾ ਵਿਸ਼ਨੂੰ, ਸਿਵ ਸ਼ੰਕਰ ਨੇ, ਏਹਨਾਂ ਦਾ ਆਦਰ ਕੀਤਾ,
ਨਾਰਦ ਸ਼ਾਰਦ, ਗੰਧ੍ਰਭਾਂ ਨੇ, "ਦਿਲ 'ਚ ਵਸਾ ਏ ਲੀਤਾ" l
ਝੰਡਿਆਂ ਦੇ ਵਿੱਚ, ਪਿਆਰ ਏ ਮਾਂ ਦਾ,
ਮਮਤਾ ਔਰ, ਦੁਲਾਰ ਏ ਮਾਂ ਦਾ,
ਏਹਨਾਂ ਦੀ ਰਹਿਮਤ, ਹਰ ਕੋਈ ਟੋਲ੍ਹੇ l
ਸਾਧੂ ਸੰਤਾਂ, ਦਾ ਦਿਲ ਬੋਲੇ,,,
ਝੰਡੇ ਝੂਲਣ ਲਾਲ, ਮੇਰੀ ਮਾਂ ਦੇ ਮੰਦਰ ll
ਝੰਡਿਆਂ ਅੱਗੇ, ਧਿਆਨੂੰ ਨੇ ਜਦ, "ਆਪਣਾ ਸੀਸ ਝੁਕਾਇਆ" l
ਮਸਤੀ ਦੇ ਵਿੱਚ, ਬਾਵਰਾ ਹੋ ਕੇ, "ਕੱਟ ਕੇ ਸੀਸ ਚੜ੍ਹਾਇਆ" l
ਸ੍ਰੀਧਰ ਨੇ ਜਦ, ਕੀਤੀ ਐਸੀ, ਦਿਲੋਂ ਏਹਨਾਂ ਦੀ ਸੇਵਾ,
ਵੈਸ਼ਣੋਂ ਮਾਂ ਤੋਂ, ਲੈ ਲਿਆ ਉਸ ਨੇ, "ਮੁਕਤੀ ਵਾਲਾ ਮੇਵਾ" l
ਝੰਡਿਆਂ ਦਾ ਸਤਿ,ਕਾਰ ਜੋ ਨੇ ਕਰਦੇ,
ਰਤਨਾਂ ਦੇ ਨਾਲ, ਝੋਲੀਆਂ ਨੇ ਭਰਦੇ,
ਸ਼ਰਧਾ ਦੇ ਜੋ, ਫ਼ੁੱਲ ਚੜ੍ਹਾਉਂਦੇ l
ਨੱਚਦੇ ਟੱਪਦੇ, ਏਹੀਓ ਗਾਉਂਦੇ,,,
ਝੰਡੇ ਝੂਲਣ ਲਾਲ, ਮੇਰੀ ਮਾਂ ਦੇ ਮੰਦਰ ll
ਜੱਗ ਜੰਨਨੀ, ਜੱਗ ਦਾਤੀ ਮਾਂ ਦੇ, "ਏਹਨਾਂ 'ਚ ਹੁੰਦੇ ਦਰਸ਼ਨ" l
ਮਹਾਂਮਾਈ ਦੇ ਝੰਡਿਆਂ ਉੱਤੇ, "ਤਨ ਮਨ ਕਰੀਏ ਅਰਪਣ" l
ਏਹਨਾਂ ਝੰਡਿਆਂ, ਨਾਲ ਹੈ ਹੋਈ, ਸ਼ਾਨ ਅਸਾਂ ਦੀ ਉੱਚੀ,
ਗੰਗਾ ਜਲ ਦੇ, ਵਾਂਗ ਹੀ ਏ, "ਛਵੀ ਏਹਨਾਂ ਦੀ ਸੁੱਚੀ" l
ਏਹ ਝੰਡੇ ਨਿਰ,ਦੋਸ਼ ਨਿਰਾਲੇ,
ਏਹਨਾਂ ਨੂੰ ਪੂਜਣ, ਕਿਰਪਾ ਵਾਲੇ,
ਏਧਰ ਓਧਰ, ਹੁਣ ਨਾ ਝਾਕੋ l
ਮਾਂ ਦੇ ਭਗਤੋ, ਗੱਜ਼ ਕੇ ਆਖੋ,,,
ਝੰਡੇ ਝੂਲਣ ਲਾਲ, ਮੇਰੀ ਮਾਂ ਦੇ ਮੰਦਰ ll
ਅਪਲੋਡਰ- ਅਨਿਲਰਾਮੂਰਤੀਭੋਪਾਲ