अज्ज साड्डे वेहड़े विच पौणाहारी आये

ਅੱਜ ਸਾਡੇ ਵੇਹੜੇ ਵਿੱਚ, ਪੌਣਾਹਾਰੀ ਆਏ ll
ਪੌਣਾਹਾਰੀ ਆਏ, ਦੇਖੋ ਦੁੱਧਾਧਾਰੀ ਆਏ l
ਅੱਜ ਸਾਡੇ,,, ਜੈ ਹੋ lll ਵੇਹੜੇ ਵਿੱਚ ਪੌਣਾਹਾਰੀ ਆਏ ll

ਮੋਰ ਸਵਾਰੀ, ਕਰਕੇ ਜੋਗੀ, "ਭਗਤਾਂ ਦੇ ਘਰ ਆਇਆ ਏ" l
ਕਰਮਾਂ ਵਾਲੇ, ਭਗਤਾਂ ਨੇ ਤਾਂ, "ਬਾਬੇ ਦਾ ਦਰਸ਼ਨ ਪਾਇਆ ਏ" ll
ਛੋਟੀ ਉਮਰ ਦਾ, ਬਾਲਕ ਸੋਹਣਾ, ਸਭ ਦੇ ਮਨ ਨੂੰ ਭਾਏ,,,
ਅੱਜ ਸਾਡੇ,,, ਜੈ ਹੋ lll ਵੇਹੜੇ ਵਿੱਚ,,,,,,,,,,,,,,,,,,,,,,,,,,,,

ਰੋਟ ਮਣੀ, ਪ੍ਰਸ਼ਾਦ ਬਣਾਇਆ, "ਨਾਮ ਦੀ ਜੋਤ ਜਗਾਈ ਏ" l
ਫੁੱਲਾਂ ਵਾਲੇ, ਹਾਰ ਬਣਾਕੇ, "ਮੂਰਤੀ ਅਸੀਂ ਸਜਾਈ ਏ" ll
ਸਵਰਗ ਹੋ ਗਈਆਂ, ਥਾਂਵਾਂ ਜਿੱਥੇ, ਚਰਨ ਬਾਬੇ ਨੇ ਪਾਏ,,,
ਅੱਜ ਸਾਡੇ,,, ਜੈ ਹੋ lll ਵੇਹੜੇ ਵਿੱਚ,,,,,,,,,,,,,,,,,,,,,,,,,,,,

ਸੀਸ ਤੇ ਓਹਦੇ, ਜਟਾਂ ਸੁਨਹਿਰੀ, "ਅੰਗ ਭਬੂਤੀ ਰਮਾਈ ਏ" l
ਪੈਰੀ ਪਊਏ, ਹੱਥ ਵਿੱਚ ਚਿਮਟਾ, "ਮੌਂਢੇ ਝੋਲੀ ਪਾਈ ਏ" ll
ਜਿਸ ਵੱਲ ਦੇਖੇ, ਉਸਨੂੰ ਤਾਰੇ, ਨਿਗਾਹ ਮੇਹਰ ਦੀ ਪਾਏ,,,
ਅੱਜ ਸਾਡੇ,,, ਜੈ ਹੋ lll ਵੇਹੜੇ ਵਿੱਚ,,,,,,,,,,,,,,,,,,,,,,,,,,,,

ਵਿੱਚ ਗੁਫ਼ਾ ਦੇ, ਆਸਣ ਲਾ ਕੇ, "ਲੱਖਾਂ ਦੁਨੀਆਂ ਤਾਰੀ ਏ" l
ਮੂੰਹੋਂ ਮੰਗੀਆਂ, ਮੁਰਾਦਾਂ ਪਾਵੇ, "ਜੇਹੜਾ ਓਹਦਾ ਪੁਜਾਰੀ ਏ" ll
*ਭਗਤ ਕੈਲਾਸ਼, ਨਾਥ ਨੇ ਵੀ, ਬਾਬੇ ਦੇ ਦਰਸ਼ਨ ਪਾਏ,,,
ਅੱਜ ਸਾਡੇ,,, ਜੈ ਹੋ lll ਵੇਹੜੇ ਵਿੱਚ,,,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (478 downloads)