ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |
ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||

ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |
ਮੈਨੂ ਜਾਣ ਕੇ ਤੂੰ ਪੁੱਤ ਬੇਗਾਨਾ, ਮੰਦੇ ਬੋਲ ਬੋਲੇ ਰਤਨੋ ||

ਬਾਰਾਂ ਸਾਲ ਰਿਹਾ ਮੈ ਤਾਂ ਗਉਆ ਚਾਰਦਾ, ਮੈ ਤਾ ਨੌਕਰ ਸੀ ਤੇਰੇ ਘਰਬਾਰ ਦਾ |
ਤੇਰੇ ਘਰ ਦਾ ਨਾ ਖਾਦਾ ਪਾਣੀ ਦਾਨਾ, ਮੰਦੇ ਬੋਲ ਬੋਲੇ ਰਤਨੋ ||

ਮੈਨੂੰ ਕੋਲ ਜੇ ਬਿਠਾ ਕੇ ਹਾਲ ਪੁਛਦੀ, ਸਚ ਦਸਦਾ ਜੇ ਕੇਹਕੇ  ਲਾਲ ਪੁਛਦੀ |
ਤੇਰਾ ਭਰ ਦਿੰਦਾ ਸਾਰਾ ਹਰਜਾਨਾ, ਮੰਦੇ ਬੋਲ ਬੋਲੇ ਰਤਨੋ ||

ਦੇਣਾ ਪਿਛਲੇ ਜਨਮ ਦਾ ਸੀ ਕਰਜਾ, ਬਾਰਾ ਘੜੀ ਵਾਲਾ ਮੁਕ਼ਾ ਸੀ ਕਰਜਾ |
ਚੰਗਾ ਹੋਇਆ ਮੇਨੂੰ ਮਿਲਿਆ ਬਹਾਨਾ, ਮੰਦੇ ਬੋਲ ਬੋਲੇ ਰਤਨੋ ||

ਜੋਗੀ ਰਾਹ ਲੰਭੀ ਜੰਗਲਾ ਦੀ ਜਾਣਗੇ, ਤੇਰੇ ਮੇਰੇ ਨੀ ਵਿਛੋੜੇ ਪੈ ਜਾਣਗੇ |
ਮੁੜ ਕੋਮਲ ਜਲੰਧਰੀ(ਕਵੀ) ਨਹੀ ਆਣਾ, ਮੰਦੇ ਬੋਲ ਬੋਲੇ ਰਤਨੋ ||
download bhajan lyrics (1570 downloads)