गल्ल करनी तेरे नाल अम्मिए

ਗੱਲ ਕਰਨੀ, ਤੇਰੇ ਨਾਲ ਅੰਮੀਏ,
ਦਿਲ ਦਾ ਸੁਣਾਉਣਾ ਏ, ਹਾਲ ਅੰਮੀਏ ll
^ਬੱਚਿਆਂ ਦੇ ਸੰਗ, ਬਹਿ ਜ਼ਰਾ,
ਕੁਝ ਸੁਣ ਤੇ, ਕੁਝ ਕਹਿ ਜ਼ਰਾ,,,
ਗੱਲ ਕਰਨੀ, ਤੇਰੇ ਨਾਲ ਅੰਮੀਏ,,,,,,,,,

^ਮਾਂ ਬੱਚਿਆਂ, ਦੇ ਵਿੱਚ ਪਰਦਾ, ਪਰਦਾ ਵੀ ਕਾਹਦਾ,
ਤੇਰੇ ਤੋਂ, ਛੁੱਪ ਸਕਦਾ ਨਹੀਂ, ਕੁਝ ਮਾਈਏ ਜਿਆਦਾ ll
ਸਭ ਜਾਣਦੀ, ਪਹਿਚਾਣਦੀ ll,
^ਪਰ ਦਿਲ ਸਾਡਾ, ਰੱਖ ਲੈ ਜ਼ਰਾ,,,
ਗੱਲ ਕਰਨੀ, ਤੇਰੇ ਨਾਲ ਅੰਮੀਏ,,,,,,,,,

^ਮਾਂ ਬੱਚਿਆਂ, ਦੀਆਂ ਬੈਠਕਾਂ, ਜਦ ਵੀ ਸੱਜਦੀਆਂ ਨੇ,
ਸਵਰਗਾਂ ਤੋਂ, ਮਨ ਮੋਹਣੀਆਂ, ਸੋਹਣੀਆਂ ਲਗਦੀਆਂ ਨੇ ll
ਜਦ ਮਾਂ ਹੱਸੇ, ਰੱਬ ਤਾਂ ਹੱਸੇ ll,
^ਕਰਨੀ ਏ, ਤੇਰੀ ਜੈ ਜੈ ਜ਼ਰਾ,,,
ਗੱਲ ਕਰਨੀ, ਤੇਰੇ ਨਾਲ ਅੰਮੀਏ,,,,,,,,,

^ਖੁਸ਼ੀਆਂ ਦੀ, ਵਰਖ਼ਾ ਕਰੇ, ਸੁੱਖ ਦੀ ਛਾਂ ਕਰਦੀ,
ਬੱਚਿਆਂ ਦੀ, ਹਾਂ ਦੇ ਵਿੱਚ ਹੀ, ਹਰਦਮ ਹਾਂ ਕਰਦੀ ll
ਮਮਤਾ ਤੇਰੀ, ਵੱਖਰੀ ਬੜੀ ll,
^ਵੇਖੀ ਮਾਂ ਤੇਰੇ, ਵਿੱਚ ਮੈਂ ਜ਼ਰਾ,,
ਗੱਲ ਕਰਨੀ, ਤੇਰੇ ਨਾਲ ਅੰਮੀਏ,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (419 downloads)