ਜੈ ਜੈ, ਮੇਹਰਾਂਵਾਲੀ ਮਾਂ l
ਜੈ ਜੈ, ਸ਼ੇਰਾਂਵਾਲੀ ਮਾਂ l
ਜਾ ਕੇ ਗਣਪਤੀ, ਜੋਤ ਜਗਾਈਏ,
ਮਈਆ ਸ਼ੇਰ ਤੇ, ਸਵਾਰ ਹੋ ਕੇ ਆਈ ਏ ll,,
*ਗੱਜ ਵੱਜ ਕੇ, ਜੈਕਾਰੇ ਮਾਂ ਦੇ ਲਾਓ,
''ਤੇ ਅੰਮੜੀ ਦਾ, ਰੱਜ ਰੱਜ ਦਰਸ਼ਨ ਪਾਓ" l
^ਅੰਮੜੀ ਦਾ, ਰੱਜ ਰੱਜ ਦਰਸ਼ਨ ਪਾਓ,
"ਤੇ ਅੰਮੜੀ ਦਾ, ਰੱਜ ਰੱਜ ਦਰਸ਼ਨ ਪਾਓ" l
^ਭਾਗਾਂ ਵਾਲੀ ਆਈ, ਅੱਜ ਰਾਤ ਭਗਤੋ,
"ਘਰ ਸਾਡੇ ਆਈ, ਅੰਬੇ ਮਾਤ ਭਗਤੋ" l
^ਫੁੱਲਾਂ ਵਾਲੀ ਕਰੋ, ਬਰਸਾਤ ਭਗਤੋ,
"ਏਹਦੇ ਨਾਲੋਂ ਵੱਧ ਕੀ, ਸੌਗਾਤ ਭਗਤੋ" l
ਮਾਂ ਦੇ ਆਉਣ ਦੀਆਂ, ਓ ਮਾਂ ਦੇ ਆਉਣ ਦੀਆਂ,
ਮਾਂ ਦੇ ਆਉਣ ਦੀਆਂ, ਖੁਸ਼ੀਆਂ ਮਨਾਓ,
"ਤੇ ਅੰਮੜੀ ਦਾ, ਰੱਜ ਰੱਜ ਦਰਸ਼ਨ ਪਾਓ'',,,
^ਅੰਮੜੀ ਦਾ, ਰੱਜ ਰੱਜ ਦਰਸ਼ਨ ਪਾਓ,
"ਤੇ ਅੰਮੜੀ ਦਾ, ਰੱਜ ਰੱਜ ਦਰਸ਼ਨ ਪਾਓ" l
^ਉੱਚਿਆਂ ਪਹਾੜਾਂ ਵਿੱਚੋਂ, ਆਈ ਭੋਲੀ ਮਾਂ,
"ਬੱਚਿਆਂ ਦੀ ਹੋਈ ਏ, ਸਹਾਈ ਭੋਲੀ ਮਾਂ" l
^ਵੇਖੇ ਜਦੋਂ ਨਾਮ ਦੇ, ਸ਼ੁਦਾਈ ਭੋਲੀ ਮਾਂ,
"ਤੱਕ ਕੇ ਨਜ਼ਾਰੇ, ਮੁਸਕਾਈ ਭੋਲੀ ਮਾਂ" l
ਬਹਿ ਕੇ ਚਰਨਾਂ 'ਚ, ਓ ਬਹਿ ਕੇ ਚਰਨਾਂ 'ਚ,
ਬਹਿ ਕੇ ਚਰਨਾਂ 'ਚ, ਸ਼ੁਕਰ ਮਨਾਓ,
"ਤੇ ਅੰਮੜੀ ਦਾ, ਰੱਜ ਰੱਜ ਦਰਸ਼ਨ ਪਾਓ'',,,
^ਅੰਮੜੀ ਦਾ, ਰੱਜ ਰੱਜ ਦਰਸ਼ਨ ਪਾਓ,
"ਤੇ ਅੰਮੜੀ ਦਾ, ਰੱਜ ਰੱਜ ਦਰਸ਼ਨ ਪਾਓ" l
^ਮਈਆ ਜੀ ਦਾ ਆਣ ਕੇ, ਦੀਦਾਰ ਕਰ ਲਓ,
"ਇੱਕ ਵਾਰ ਨਹੀਂ, ਵਾਰ ਵਾਰ ਕਰ ਲਓ" l
^ਚਰਨਾਂ ਦੇ ਨਾਲ ਸਾਰੇ, ਪਿਆਰ ਕਰ ਲਓ,
"ਮੇਹਰਾਂਵਾਲੀ ਮਾਂ ਦਾ, ਸਤਿਕਾਰ ਕਰ ਲਓ" l
ਅੱਜ ਜਿੰਦਗੀ ਨੂੰ, ਓ ਅੱਜ ਜਿੰਦਗੀ ਨੂੰ,
ਅੱਜ ਜਿੰਦਗੀ ਨੂੰ, ਸਫ਼ਲ ਬਣਾਓ,
"ਤੇ ਅੰਮੜੀ ਦਾ, ਰੱਜ ਰੱਜ ਦਰਸ਼ਨ ਪਾਓ'',,,
^ਅੰਮੜੀ ਦਾ, ਰੱਜ ਰੱਜ ਦਰਸ਼ਨ ਪਾਓ,
"ਤੇ ਅੰਮੜੀ ਦਾ, ਰੱਜ ਰੱਜ ਦਰਸ਼ਨ ਪਾਓ" l
^ਪੈਰ ਜਦੋਂ ਵੇਹੜੇ ਵਿੱਚ, ਪਾਇਆ ਮਾਈ ਨੇ,
"ਭਾਗ ਸਾਡੇ ਘਰ ਦਾ, ਜਗਾਇਆ ਮਾਈ ਨੇ" l
^ਚਰਣੀ ਸਿਕੰਦਰ, ਲਗਾਇਆ ਮਾਈ ਨੇ,
"ਕਰਮੇ ਤੇ ਕਰਮ, ਕਮਾਇਆ ਮਾਈ ਨੇ" l
ਨਾਲ ਸ਼ਰਧਾ ਦੇ, ਓ ਨਾਲ ਸ਼ਰਧਾ ਦੇ,
ਨਾਲ ਸ਼ਰਧਾ ਦੇ, ਭੇਟਾਂ ਅੱਜ ਗਾਓ,
"ਤੇ ਅੰਮੜੀ ਦਾ, ਰੱਜ ਰੱਜ ਦਰਸ਼ਨ ਪਾਓ'',,,
^ਅੰਮੜੀ ਦਾ, ਰੱਜ ਰੱਜ ਦਰਸ਼ਨ ਪਾਓ,
"ਤੇ ਅੰਮੜੀ ਦਾ, ਰੱਜ ਰੱਜ ਦਰਸ਼ਨ ਪਾਓ" l
ਅਪਲੋਡਰ- ਅਨਿਲਰਾਮੂਰਤੀਭੋਪਾਲ