बाबा जी तेरे झंडियाँ दी

ਹੇਠ ਬੋਹੜ ਦੇ, ਲਾ ਕੇ ਧੂਣਾ, ਤਾਰੀ ਦੁਨੀਆਂ ਸਾਰੀ ll,
ਬਾਬਾ ਜੀ ਤੇਰੇ ਝੰਡਿਆਂ ਦੀ, ਲੱਗਦੀ ਸ਼ਾਨ ਪਿਆਰੀ xll
ਜੋਗੀਆ ਝੰਡਿਆਂ ਦੀ,,,

ਉਮਰ ਨਿਆਣੀ, ਸੋਹਣਾ ਚੇਹਰਾ l  
ਕੋਈ ਜਵਾਬ ਨੀ, ਜੋਗੀਆ ਤੇਰਾ ll
ਤੈਥੋਂ ਵੱਡਾ, ਕੋਈ ਨੀ ਹੋਣਾ ll, ਸ਼ਿਵ ਦਾ ਹੋਰ ਪੁਜਾਰੀ,
ਬਾਬਾ ਜੀ ਤੇਰੇ ll ਝੰਡਿਆਂ ਦੀ, ਲੱਗਦੀ ਸ਼ਾਨ,,,,,,,,,,,

ਕੋਈ ਪੱਗਾਂ ਕੋਈ ਚੁੰਨੀਆਂ ਰੰਗਦਾ l
ਰੰਗਣ ਦਾ ਮੁੱਲ, ਹਰ ਕੋਈ ਮੰਗਦਾ ll
ਤੇਰਾ ਰੰਗਣਾ, ਵੱਖਰੇ ਢੰਗ ਦਾ ll, ਤੂੰ ਨੀ ਆਮ ਲਲਾਰੀ,
ਬਾਬਾ ਜੀ ਤੇਰੇ ll ਝੰਡਿਆਂ ਦੀ, ਲੱਗਦੀ ਸ਼ਾਨ,,,,,,,,,,,

ਗੁਫ਼ਾ ਤੇਰੀ ਦੇ, ਦਰਸ਼ਨ ਕਰਕੇ l
ਵਿੱਚ ਸਲੇਰਨ, ਚੌਂਕੀ ਭਰਕੇ ll
ਤਾਜ਼ ਚੜ੍ਹਾਈਆਂ, ਆਇਆ ਚੜ੍ਹ ਕੇ ll, ਜ਼ੋਰਾ ਨਾਲ ਲਿਖ਼ਾਰੀ,
ਬਾਬਾ ਜੀ ਤੇਰੇ ll ਝੰਡਿਆਂ ਦੀ, ਲੱਗਦੀ ਸ਼ਾਨ,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (452 downloads)