जोगी मोर ते सवार हो के आजा

जोगी मोर ते सवार हो के आजा,
आरती हों लग पाई,
आजा भगता दे वल फेरा पा जा,
आरती हों लग पाई,
जोगी मोर ते सवार.....

भग्तजन तेरी आरती गाउंदे,
दर्शन तेरा करना चोह्न्दे,
आ के जोगियां दर्श दिखा जा,
आरती हों लग पाई,
जोगी मोर ते सवार.....

नाम तेरे दी असी ज्योत जगाई ऐ,
फूल कलियाँ दे नाल मूरत सजाई ऐ,
आ के संगता दे दुखड़े मिटा जा,
आरती हों लग पाई,
जोगी मोर ते सवार.....

भगता दे सिरा उते आउंदे तेरी पौन जी,
तेरे बिना जोगियां है साड़ा होर कौन जी,
आ के भुलेयां नु सीधे राहे पा जा,
आरती हों लग पाई,
जोगी मोर ते सवार.....

रोट परशाद आसी तेरे लई बनाया ऐ,
सोहनी पट्टी वाले ने वी यश तेरा गाया ऐ,
आ के जोगियां भोग लगा जा,
आरती हों लग पाई,
जोगी मोर ते सवार.....


ਜੋਗੀ ਮੋਰ ਤੇ, ਸਵਾਰ ਹੋ ਕੇ ਆਜਾ,
ਆਰਤੀ, ਹੋਣ ਲੱਗ ਪਈ ll
ਆਜਾ, ਭਗਤਾਂ ਦੇ ਵੱਲ, ਫੇਰਾ ਪਾ ਜਾ,
ਆਰਤੀ, ਹੋਣ ਲੱਗ ਪਈ
ਜੋਗੀ ਮੋਰ ਤੇ ਸਵਾਰ,,,,,,,,,,,

ਭਗਤਜਨ ਤੇਰੀ, ਆਰਤੀ ਗਾਉਂਦੇ
ਦਰਸ਼ਨ ਤੇਰਾ, ਕਰਨਾ ਚਾਹੁੰਦੇ ll
ਆ ਕੇ ਜੋਗੀਆ, ਦਰਸ਼ ਦਿਖਾ ਜਾ,
ਆਰਤੀ, ਹੋਣ ਲੱਗ ਪਈ
ਜੋਗੀ ਮੋਰ ਤੇ, ਸਵਾਰ,,,,,,,,,,,

ਨਾਮ ਤੇਰੇ ਦੀ ਅਸੀਂ, ਜੋਤ ਜਗਾਈ ਏ  
ਫੁੱਲ ਕਲੀਆਂ ਦੇ ਨਾਲ, ਮੂਰਤੀ ਸਜਾਈ ਏ ll
ਆ ਕੇ ਸੰਗਤਾਂ ਦੇ, ਦੁੱਖੜੇ ਮਿਟਾ ਜਾ,
ਆਰਤੀ, ਹੋਣ ਲੱਗ ਪਈ
ਜੋਗੀ ਮੋਰ ਤੇ ਸਵਾਰ,,,,,,,,,,,

ਭਗਤਾਂ ਦੇ ਸਿਰਾਂ ਉੱਤੇ, ਆਉਂਦੀ ਤੇਰੀ ਪੌਣ ਜੀ
ਤੇਰੇ ਬਿਨਾ ਜੋਗੀਆ ਹੈ, ਸਾਡਾ ਹੋਰ ਕੌਣ ਜੀ ll
ਆ ਕੇ ਭੁੱਲਿਆਂ ਨੂੰ, ਸਿੱਧੇ ਰਾਹੇ ਪਾ ਜਾ,
ਆਰਤੀ, ਹੋਣ ਲੱਗ ਪਈ
ਜੋਗੀ ਮੋਰ ਤੇ, ਸਵਾਰ,,,,,,,,,,,

ਰੋਟ ਪ੍ਰਸ਼ਾਦ ਅਸੀਂ, ਤੇਰੇ ਲਈ ਬਣਾਇਆ ਏ
ਸੋਹਣੀ ਪੱਟੀ ਵਾਲੇ ਨੇ ਵੀ, ਯਸ਼ ਤੇਰਾ ਗਾਇਆ ਏ ll
ਆ ਕੇ ਜੋਗੀਆ, ਭੋਗ ਲਗਾ ਜਾ,
ਆਰਤੀ, ਹੋਣ ਲੱਗ ਪਈ
ਜੋਗੀ ਮੋਰ ਤੇ, ਸਵਾਰ,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (972 downloads)