ਨੀ ਮੈਂ ਭੱਜ ਕੇ ਗਰੂਨੇ ਵੱਲ ਜਾਵਾਂ

ਨੀ ਮੈਂ ਭੱਜ ਕੇ ਗਰੂਨੇ ਵੱਲ ਜਾਵਾਂ
========================
ਨੀ ਮੈਂ ਭੱਜ ਕੇ, ਗਰੂਨੇ ਵੱਲ ਜਾਵਾਂ,
ਟੋਹਲਦੀ, ਫਿਰਾਂ ਮੈਂ ਨਾਥ ਨੂੰ ll
ਸੱਚ ਦੱਸੀ ਨੀ, ਗਰੂਨੇ ਦੀਏ ਝਾੜ੍ਹੀਏ,
ਜੋਗੀ ਮੇਰਾ, ਕਿੱਧਰ ਗਿਆ ll
ਨੀ ਮੈਂ ਭੱਜ ਕੇ, ਗਰੂਨੇ ਵੱਲ ਜਾਵਾਂ,,,,,,,,,,,,,,,,,
^                                     (  ਜੀ )
ਸੁੰਨ੍ਹਾ ਮੇਰਾ, ਦੁੱਧ ਪਿਆ, "ਸੁੰਨ੍ਹੀਆਂ ਮਧਾਣੀਆਂ" l
ਖੜੀਆਂ, ਖੂੰਡੇ ਤੇ ਰੌਣ, "ਗਊਆਂ ਏਹ ਨਿਮਾਣੀਆਂ" ll
ਕੋਈ ਸੁਣਦਾ ਨਾ, ਕਿਸ ਨੂੰ ਸੁਣਾਵਾਂ,
ਟੋਹਲਦੀ, ਫਿਰਾਂ ਮੈਂ ਨਾਥ ਨੂੰ,,,
ਨੀ ਮੈਂ ਭੱਜ ਕੇ, ਗਰੂਨੇ ਵੱਲ ਜਾਵਾਂ,,,,,,,,,,,,,,,,F
^                                       (  ਜੀ )
ਬੋਹੜਾਂ ਥੱਲੇ, ਦੇਖ ਆਈ, "ਓਥੇ ਵੀ ਨਾ ਲੱਭਿਆ" l
ਬਣਖੰਡੀ, ਦੇਖ ਆਈ, "ਓਥੇ ਵੀ ਨਾ ਲੱਭਿਆ" ll
ਮੈਂ ਤਾਂ ਦਰ ਦਰ, ਧੱਕੇ ਪਈ ਖਾਵਾਂ,
ਟੋਹਲਦੀ, ਫਿਰਾਂ ਮੈਂ ਨਾਥ ਨੂੰ,,,
ਨੀ ਮੈਂ ਭੱਜ ਕੇ, ਗਰੂਨੇ ਵੱਲ ਜਾਵਾਂ,,,,,,,,,,,,,,,,F
^                                       (  ਜੀ )
ਭੁੱਲ ਕੇ ਮੈਂ, ਬੋਲੀਆਂ ਦੋ, "ਤੈਨੂੰ ਸੀ ਜੇ ਮਾਰੀਆਂ" l
ਬਾਰਾਂ ਸਾਲ, ਕੀਤੀਆਂ ਸੀ, "ਗੱਲਾਂ ਵੀ ਪਿਆਰੀਆਂ" ll
ਸੋਹਣੀ ਪੱਟੀ ਵਾਲਾ, ਆਖੇ ਗੁਣ ਗਾਵਾਂ,
ਟੋਹਲਦੀ, ਫਿਰਾਂ ਮੈਂ ਨਾਥ ਨੂੰ,,,
ਨੀ ਮੈਂ ਭੱਜ ਕੇ, ਗਰੂਨੇ ਵੱਲ ਜਾਵਾਂ,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (198 downloads)