हथ जोड़ माँ तैनू कहना है

ਕਹਿਣਾ ਏ,,, ll ਹੱਥ ਜੋੜ, ਮਾਂ ਤੈਨੂੰ ਕਹਿਣਾ ਏ ll
ਦਿਲ ਦੀ ਕਹਿ ਕੇ, ਦਿਲ ਹੌਲ਼ਾ ਕਰ ਲੈਣਾ ਏ, ਮਾਂ,,,
ਕਹਿਣਾ ਏ,,, ll ਹੱਥ ਜੋੜ, ਮਾਂ ਤੈਨੂੰ,,,,,,,,,,,,

ਰੀਤ ਨਿਰਾਲੀ, ਤੇਰੇ ਦਰ ਦੀ l
ਕੱਖਾਂ ਨੂੰ ਮਾਂ, ਲੱਖ ਦੀ ਕਰਦੀ ll
*ਰਹਿਮਤਾਂ ਵਾਲਾ ਧੰਨ, ਅਸੀਂ ਵੀ ਲੈਣਾ ਏ, ਮਾਂ,,,
ਕਹਿਣਾ ਏ,,, ll ਹੱਥ ਜੋੜ, ਮਾਂ ਤੈਨੂੰ,,,,,,,,,,,,F

ਆਪਣੇ ਰੰਗਾਂ ਵਿੱਚ, ਮਾਂਏਂ ਰੰਗਦੇ l
ਪਿਆਰ ਦਾ ਤੈਥੋਂ, ਖਜ਼ਾਨਾ ਮੰਗਦੇ ll
*ਪਿਆਰ ਤੇਰਾ ਮਾਂ, ਸੁੱਖਾਂ ਵਾਲਾ ਗਹਿਣਾ ਏ, ਮਾਂ,,,
ਕਹਿਣਾ ਏ,,, ll ਹੱਥ ਜੋੜ, ਮਾਂ ਤੈਨੂੰ,,,,,,,,,,,,F

ਲੱਖਾਂ ਪਾਪੀ, ਤੂੰ ਮਾਂ ਤਾਰੇ l
ਦੁਨੀਆਂ ਨੂੰ, ਸੁੱਖ ਦੇਵੇਂ ਸਾਰੇ ll
*ਬੱਚਿਆਂ ਦਾ ਦੁੱਖ, ਤੈਨੂੰ ਹਰਨਾ ਪੈਣਾ ਏ, ਮਾਂ,,,
ਕਹਿਣਾ ਏ,,, ll ਹੱਥ ਜੋੜ, ਮਾਂ ਤੈਨੂੰ,,,,,,,,,,,,F

ਮੇਹਰਾਂ ਵਾਲੀਏ, ਮੇਹਰ ਮਾਂ ਕਰਦੇ l
ਨੀਲੇ ਵਰਗੇ, ਅਰਜ਼ਾਂ ਕਰਦੇ ll
ਤੇਰੇ ਹੁੰਦਿਆਂ, ਹੋਰ ਦੁੱਖ ਨਹੀਂ ਸਹਿਣਾ ਏ, ਮਾਂ,,,
ਕਹਿਣਾ ਏ,,, ll ਹੱਥ ਜੋੜ, ਮਾਂ ਤੈਨੂੰ,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (421 downloads)