भगता ने तेरी रखी है चौंकी,
किसे रूप विच आ माता,
जिहना ने अज्ज तेरी ज्योत जगाई,
ओहना दे भाग जगा माता,
की भाग जगा माता,
की भाग जगा माता,
जिहना ने अज्ज तेरी ज्योत जगाई,
ओहना दे भाग जगा माता।।
श्रद्धा लगन दा तू ते माईये,
मान सदा ही रखदी ए,
विच ममता दी चुन्नी हेंठा,
सब बच्चियां नु ढकदी ए,
हुन भी इस परिवार ते अपनी,
मेहर दे छिट्टे पा माता,
जिहना ने अज्ज तेरी ज्योत जगाई.....
किसे दी मन दी भावना की ए,
बिन दसया ही जानदी ए,
पालनहारी तू ही युगा तो,
जान ते हर इंसान दी,
हुन ते साडी झोली दे विच,
आके खुशियां पा माता,
जिहना ने अज्ज तेरी ज्योत जगाई.....
वेख ता सही हर बन्दा एथे,
जपदा तेरा ना माईये,
अपनी तू निर्दोष ते दाती,
कर सिर साडे छां माईये,
जो भी जिसनु चाहिदा एथे,
देजा देर ना ला माता,
जिहना ने अज्ज तेरी ज्योत जगाई.....
ਭਗਤਾਂ ਨੇ, ਤੇਰੀ ਰੱਖੀ ਹੈ ਚੌਂਕੀ,
ਕਿਸੇ ਰੂਪ ਵਿੱਚ ਆ ਮਾਤਾ* l
ਜਿਹਨਾਂ ਨੇ, ਅੱਜ ਤੇਰੀ ਜੋਤ ਜਗਾਈ,
ਉਹਨਾਂ ਦੇ ਭਾਗ ਜਗਾ ਮਾਤਾ ll
ਕਿ ਭਾਗ ਜਗਾ ਮਾਤਾ,
ਕਿ ਭਾਗ ਜਗਾ ਮਾਤਾ ll
ਜਿਹਨਾਂ ਨੇ, ਅੱਜ ਤੇਰੀ ਜੋਤ ਜਗਾਈ,
ਉਹਨਾਂ ਦੇ ਭਾਗ ਜਗਾ ਮਾਤਾ ll
^
ਸ਼ਰਧਾ ਲਗਨ ਦਾ, ਤੂੰ ਤੇ ਮਾਈਏ,
"ਮਾਣ ਸਦਾ ਹੀ ਰੱਖਦੀ ਏ" l
ਵਿੱਚ ਮਮਤਾ ਦੀ, ਚੁੰਨੀ ਹੇਠਾਂ,
ਸਭ ਬੱਚਿਆਂ ਨੂੰ ਢੱਕਦੀ ਏ ll
ਹੁਣ ਵੀ ਇਸ, ਪਰਿਵਾਰ ਤੇ ਆਪਣੀ,
ਮੇਹਰ ਦੇ ਛਿੱਟੇ ਪਾ ਮਾਤਾ* ll,,,
ਜਿਹਨਾਂ ਨੇ, ਅੱਜ ਤੇਰੀ ਜੋਤ,,,,,,,F
^
ਕਿਸੇ ਦੀ ਮਨ ਦੀ, ਭਾਵਨਾ ਕੀ ਏ,
"ਬਿਨ ਦੱਸਿਆਂ ਹੀ ਜਾਣਦੀ ਏ" l
ਪਾਲਣਹਾਰੀ, ਤੂੰ ਹੀ ਯੁਗਾਂ ਤੋਂ,
"ਜਨ ਤੇ ਹਰ ਇਨਸਾਨ ਦੀ ਏ" ll
ਹੁਣ ਤੇ ਸਾਡੀ, ਝੋਲੀ ਦੇ ਵਿੱਚ,
ਆ ਕੇ ਖੁਸ਼ੀਆਂ ਪਾ ਮਾਤਾ* ll,,,
ਜਿਹਨਾਂ ਨੇ, ਅੱਜ ਤੇਰੀ ਜੋਤ,,,,,,,F
^
ਵੇਖ ਤਾ ਸਹੀ, ਹਰ ਬੰਦਾ ਏਥੇ,
"ਜੱਪਦਾ ਤੇਰਾ ਨਾਂਅ ਮਾਈਏ" l
ਆਪਣੀ ਤੂੰ, ਨਿਰਦੋਸ਼ ਤੇ ਦਾਤੀ,
"ਕਰ ਸਿਰ ਸਾਡੇ ਛਾਂ ਮਾਈਏ" ll
ਜੋ ਵੀ ਜਿਸਨੂੰ, ਚਾਹੀਦਾ ਏਥੇ,
ਦੇ ਜਾ, ਦੇਰ ਨਾ ਲਾ ਮਾਤਾ* ll,,,
ਜਿਹਨਾਂ ਨੇ, ਅੱਜ ਤੇਰੀ ਜੋਤ,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ