राम बनवास कथा

एह की हाल बनाया ए,
दस नी ककैई रानिये, काहदा जाल बिछाया ए।।

जाओ सानु ना बुलाओ जी,
दिल बड़ा दुखी हो गया, आ के होर ना सताओ जी।।

केहड़ी गल तो दिल डोलिया,
मैं सीस कट देवा उसदा, रानी जिस तैनू मंदा बोलिया।।

साडी किस्मत फुट गयी ए,
मुदत्ता दी आस जो लग्गी, अज्ज घड़ी विच टूट गयी ए।।

कोई गल ता तू दस रानिये,
मैं अर्शा दे तारे तोड़ के, देवा तेरे अग्गे रख रानिये।।

क्यों दिल परचाउंदे ओ,
फोकियाँ गल्ला करके, साडे दिल नु मनाउंदे ओ।।

अज्ज खुशियां दा दिन रानी,
राम बैठु तख़्त उत्ते, तेरे नैना विच क्यों पानी।।

जाओ खुशियां मनाओ जी,
साडे नाल काहदा रिश्ता, जाओ शगन मनाओ जी।।

राजा वचना नू याद करो,
अज्ज सानु लोड़ पई, ऐंवे मन ना खराब करो।।

जो मंगना सो मंग रानी,
मंग चाहे जान मेरी, ऐंवे कर ना तू संग रानी।।

वचन मंगदी मैं रख जिगरा,
राम जाये वनवास नू, ते राज करे भरत मेरा।।

ए की बोल सुनाया ए,
सीने उत्ते मेरे जालमे, डाहडा तीर चलाया ए।।

ए ता पहला ही सी मैं जानदी,
मेरी गल तीर लगनी, तहियो बोलना मैं नहीं चाहुंदी।।

राजा झगड़े नू छड्ड सारे,
राम भेजो वनवास नू, नहीं ता कहो तुसी वचन हारे।।

रीत रघुकुल चली आई,
प्राण जाये लख वारि, पर वचन कदे ना जाई।।

फूल सुक्क गए कलियाँ दे,
प्रभु राम वनवास चले, कख रोंदे ने गलियां दे।।

रोंदी माता कौशल्या ए,
तारा जेहदी अखियां दा, वनवास नू चलया ए।।

कोई मोड़ लै आओ जी,
ओ लाल मेरा विछड़ गया, कोई आन मिलावो जी।।



1. ਏਹ ਕੀ ਹਾਲ ਬਣਾਇਆ ਏ ll
   ਦੱਸ ਨੀ ਕਕੈਈ ਰਾਣੀਏ, ਕਾਹਦਾ ਜਾਲ ਵਿਛਾਇਆ ਏ ll

2. ਜਾਓ ਸਾਨੂੰ ਨਾ ਬੁਲਾਓ ਜੀ ll
   ਦਿਲ ਬੜਾ ਦੁਖੀ ਹੋ ਗਿਆ, ਆ ਕੇ ਹੋਰ ਨਾ ਸਤਾਓ ਜੀ ll

3. ਕੇਹੜੀ ਗੱਲ ਤੋਂ ਦਿਲ ਡੋਲਿਆ ll  
   ਮੈਂ ਸੀਸ ਕੱਟ ਦੇਵਾਂ ਓਸਦਾ, ਰਾਣੀ ਜਿਸ ਤੈਨੂੰ ਮੰਦਾ ਬੋਲਿਆ ll

4. ਸਾਡੀ ਕਿਸਮਤ ਫੁੱਟ ਗਈ ਏ ll
   ਮੁੱਦਤਾਂ ਦੀ ਆਸ ਜੋ ਲੱਗੀ, ਅੱਜ ਘੜ੍ਹੀ ਵਿਚ ਟੁੱਟ ਗਈ ਏ ll

5. ਕੋਈ ਗੱਲ ਤਾਂ ਤੂੰ ਦੱਸ ਰਾਣੀਏ ll
   ਮੈਂ ਅਰਸ਼ਾਂ ਦੇ ਤਾਰੇ ਤੋੜ ਕੇ, ਦੇਵਾਂ ਤੇਰੇ ਅੱਗੇ ਰੱਖ ਰਾਣੀਏ ll

6. ਕਿਓਂ ਦਿਲ ਪਰਚਾਉਂਦੇ ਹੋ ll
   ਫ਼ੋਕੀਆਂ ਗੱਲਾਂ ਕਰਕੇ, ਸਾਡੇ ਦਿਲ ਨੂੰ ਮਨਾਉਂਦੇ ਹੋ ll

7. ਅੱਜ ਖੁਸ਼ੀਆਂ ਦਾ ਦਿਨ ਰਾਣੀ ll
   ਰਾਮ ਬੈਠੂ ਤਖ਼ਤ ਉੱਤੇ, ਤੇਰੇ ਨੈਣਾਂ ਵਿੱਚ ਕਿਓਂ ਪਾਣੀ ll

8. ਜਾਓ ਖੁਸ਼ੀਆਂ ਮਨਾਓ ਜੀ ll
   ਸਾਡੇ ਨਾਲ ਕਾਹਦਾ ਰਿਸ਼ਤਾ, ਜਾਓ ਸ਼ਗਨ ਮਨਾਓ ਜੀ ll

9. ਰਾਜਾ ਵਚਨਾਂ ਨੂੰ ਯਾਦ ਕਰੋ ll
   ਅੱਜ ਸਾਨੂੰ ਲੋੜ ਪਈ, ਐਵੇਂ ਮਨ ਨਾ ਖ਼ਰਾਬ ਕਰੋ ll

10. ਜੋ ਮੰਗਣਾ ਸੋ ਮੰਗ ਰਾਣੀ ll
     ਮੰਗ ਚਾਹੇ ਜਾਨ ਮੇਰੀ, ਐਵੇਂ ਕਰ ਨਾ ਤੂੰ ਸੰਗ ਰਾਣੀ ll

11. ਵਚਨ ਮੰਗਦੀ ਮੈਂ ਰੱਖ ਜਿਗਰਾ ll
     ਰਾਮ ਜਾਏ ਬਣਵਾਸ ਨੂੰ, ਤੇ ਰਾਜ ਕਰੇ ਭਰਤ ਮੇਰਾ ll

12. ਇਹ ਕੀ ਬੋਲ ਸੁਣਾਇਆ ਏ ll
     ਸੀਨੇ ਉੱਤੇ ਮੇਰੇ ਜਾਲ੍ਹਮੇ, ਡਾਹਢਾ ਤੀਰ ਚਲਾਇਆ ਏ ll

13. ਏਹ ਤਾਂ ਪਹਿਲਾਂ ਹੀ ਸੀ ਮੈਂ ਜਾਣਦੀ ll
     ਮੇਰੀ ਗੱਲ ਤੀਰ ਲੱਗਣੀ, ਤਾਂਹੀਓਂ ਬੋਲਣਾ ਮੈਂ ਨਹੀਂ ਚਾਂਹਵਦੀ ll

14. ਰਾਜਾ ਝੱਗੜੇ ਤੂੰ ਛੱਡ ਸਾਰੇ ll
     ਰਾਮ ਭੇਜੋ ਬਨਵਾਸ ਨੂੰ, ਨਹੀਂ ਤਾਂ ਕਹੋ ਤੁਸੀਂ ਵਚਨ ਹਾਰੇ ll

15. ਰੀਤ ਰਘੂਕੁਲ ਚਲੀ ਆਈ ll
     ਪ੍ਰਾਣ ਜਾਏ ਲੱਖ ਵਾਰੀ, ਪਰ ਵਚਨ ਕਦੇ ਨਾ ਜਾਈ ll

16. ਫ਼ੁੱਲ ਸੁੱਕ ਗਏ ਕਲੀਆਂ ਦੇ ll
     ਪ੍ਰਭੂ ਰਾਮ ਬਨਵਾਸ ਚੱਲੇ, ਕੱਖ ਰੋਂਦੇ ਨੇ ਗਲ਼ੀਆਂ ਦੇ ll

17. ਰੋਂਦੀ ਮਾਤਾ ਕੌਸ਼ਲਿਆ ਏ ll
     ਤਾਰਾ ਜੇਹਦੀ ਅੱਖੀਆਂ ਦਾ, ਬਨਵਾਸ ਨੂੰ ਚੱਲਿਆ ਏ ll

18. ਕੋਈ ਮੋੜ ਲਿਆਓ ਜੀ ll
     ਓ ਲਾਲ ਮੇਰਾ ਵਿੱਛੜ ਗਿਆ, ਕੋਈ ਆਣ ਮਿਲਾਵੋ ਜੀ ll

      ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (380 downloads)