ਰੱਬਾ ਦਿਲ ਪੰਜਾਬ ਦਾ, ਪਾਕਿਸਤਾਨ 'ਚ ਰਹਿ ਗਿਆ ਏ*,
ਕਦੀ ਨਾ ਪੂਰਾ ਹੋਣਾ, ਐਸਾ ਘਾਟਾ ਪੈ ਗਿਆ ਏ ll
ਵਰ੍ਹਿਆ, ਬੱਦਲ ਸਾਡੇ ਤੇ, ਜ਼ਾਲਮ ਦੇ ਭਾਣੇ ਦਾ,,,
ਨਹੀਂ ਭੁੱਲਣਾ, ਦੁੱਖ ਸੰਗਤਾਂ ਨੂੰ, ਵਿੱਛੜੇ ਨਨਕਾਣੇ ਦਾ xll
^
ਜਿਹਨਾਂ ਗਰੀਬਾਂ, ਦੇ ਘਰ ਬਾਬਾ, ਚੱਲ ਕੇ ਆਉਂਦਾ ਸੀ,
ਪੂੜ੍ਹੇ ਛੱਡ ਕੇ, ਸਾਗ ਬੇ-ਲੂਣਾ, ਖਾਣਾ ਚਾਹੁੰਦਾ ਸੀ ll
ਉਹਨਾਂ, ਨੂੰ ਵੀ ਹੁਕਮ ਹੋਇਆ, ਵੀਜ਼ਾ ਲਗਵਾਣੇ ਦਾ,,,
ਨਹੀਂ ਭੁੱਲਣਾ, ਦੁੱਖ ਸੰਗਤਾਂ ਨੂੰ, ਵਿੱਛੜੇ ਨਨਕਾਣੇ ਦਾ xll
^
ਜਿੱਥੇ, ਬਾਬੇ ਜਨਮ ਲਿਆ, ਉਹ ਕੈਸੀ ਥਾਂ ਹੋਣੀ,
ਪੁੱਛੂਗਾ, ਹਰ ਬੱਚਾ, ਪੀੜ੍ਹੀ ਜਦੋਂ ਅਗਾਂਹ ਹੋਣੀ ll
ਕਹਿਣਾ, ਪਊਗਾ ਰਸਤਾ ਏ ਬੰਦ, ਓਸ ਟਿਕਾਣੇ ਦਾ,,,
ਨਹੀਂ ਭੁੱਲਣਾ, ਦੁੱਖ ਸੰਗਤਾਂ ਨੂੰ, ਵਿੱਛੜੇ ਨਨਕਾਣੇ ਦਾ xll
^
ਅਰਜ਼, ਕਰਾਂ ਗੁਰੂ ਨਾਨਕ ਜੀ ਨੂੰ, ਮੁੜ ਕੇ ਆਵਣ ਲਈ,
ਕਰਕੇ, ਇੱਕ ਉਦਾਸੀ ਸਭ, ਸਰਹੱਦਾਂ ਢਾਹਵਣ ਲਈ ll
ਹਾਲ, ਵੇਖ ਜਾਣ ਰੋਂਦੇ, ਹਰ ਮਜ਼ਲੂਮ ਨਿਮਾਣੇ ਦਾ,,,
ਨਹੀਂ ਭੁੱਲਣਾ, ਦੁੱਖ ਸੰਗਤਾਂ ਨੂੰ, ਵਿੱਛੜੇ ਨਨਕਾਣੇ ਦਾ xll
^
ਮਹਾਂਬਲੀ, ਰਣਜੀਤ ਸਿੰਘ ਜੇ, ਜਿਓਂਦਾ ਰਹਿ ਜਾਂਦਾ,
ਕਿਸ ਵਿੱਚ, ਦਮ ਸੀ ਮੰਗਲਾ, ਖੋਹ ਨਨਕਾਣਾ ਲੈ ਜਾਂਦਾ ll
ਹੌਂਸਲਾ, ਕੋਈ ਨਾ ਕਰਦਾ, ਸਾਡਾ ਮੁਲਕ ਵੰਡਾਉਣੇ ਦਾ,,,
ਨਹੀਂ ਭੁੱਲਣਾ, ਦੁੱਖ ਸੰਗਤਾਂ ਨੂੰ, ਵਿੱਛੜੇ ਨਨਕਾਣੇ ਦਾ xll
ਅਪਲੋਡਰ- ਅਨਿਲਰਾਮੂਰਤੀਭੋਪਾਲ