लढ़ लगया मैं तेरे जोगिया

लढ़ लगया मैं तेरे जोगिया, लाज तू रख लै मेरी,
दर आया मैं तेरे जोगिया, आस पुचा दे मेरी,
लढ़ लगया मैं तेरे जोगिया.......

कखा दी कुल्ली विच जोगी आसन तेरा लाया,
ज्योत जगा के, रोट बना के, तैनू घरे बुलाया,
रत्नो माँ नू तू नाल लै के, पा मेरे घर फेरी,
लढ़ लगया मैं तेरे जोगिया.......

भवन तेरे ते कोयला बोलन, मोर ने पहला पाउंदे,
इक दूजे तो मोहरे हो हो, दर्शन तेरा पाउंदे,
खोल गुफा दे बूहे जोगिया, बारी आवे मेरी,
लढ़ लगया मैं तेरे जोगिया.......

द्योट गुफा विच डेरा तेरा, उच्चिया कठिन चढ़ाईयां,
भवजल ओ तर जान जोगिया, जिहना तेरे नाल लईया,
सानू भी दर्शन देदे जोगिया, लायी काहतो देरी,
लढ़ लगया मैं तेरे जोगिया.......

रोट मनी सोहने झंडे लै के, बह गए दर ते तेरे,
भेटा गाउँदे जैकारे लाउंदे, आ गए बचड़े तेरे,
चरणा दे नाल ला लै सानू, मेरे बाबा पौणाहारी,
लढ़ लगया मैं तेरे जोगिया.......

कलयुग दा अवतारी बाबा, बेड़े बन्ने लावे,
श्रद्धा दे नाल जो भी आवे, सुत्ते भाग जगावे,
दूध पुत्त दा तू दानी बाबा, मनदी दुनिया सारी,
लढ़ लगया मैं तेरे जोगिया.......



ਲੜ੍ਹ ਲੱਗਿਆ, ਮੈਂ ਤੇਰੇ ਜੋਗੀਆ, ਲਾਜ਼ ਤੂੰ ਰੱਖ ਲੈ ਮੇਰੀ l
ਦਰ ਆਇਆ ਮੈਂ, ਤੇਰੇ ਜੋਗੀਆ, ਆਸ ਪੁਚਾ ਦੇ ਮੇਰੀ ll
ਲੜ੍ਹ ਲੱਗਿਆ, ਮੈਂ ਤੇਰੇ ਜੋਗੀਆ,,,,,,,,,,,,,

ਕੱਖਾਂ ਦੀ, ਕੁੱਲੀ ਵਿੱਚ ਜੋਗੀ, ਆਸਣ ਤੇਰਾ ਲਾਇਆ l
ਜੋਤ ਜਗਾ ਕੇ, ਰੋਟ ਬਣਾ ਕੇ, ਤੈਨੂੰ ਘਰੇ ਬੁਲਾਇਆ ll
*ਰਤਨੋ ਮਾਂ ਨੂੰ, ਨਾਲ ਤੂੰ ਲੈ ਕੇ ll, ਪਾ ਮੇਰੇ ਘਰ ਫੇਰੀ,,,
ਲੜ੍ਹ ਲੱਗਿਆ, ਮੈਂ ਤੇਰੇ ਜੋਗੀਆ /ਬਾਲਕਾ,,,,,,,,,,,,,,

ਭਵਨ ਤੇਰੇ ਤੇ, ਕੋਇਲਾਂ ਬੋਲਣ, ਮੋਰ ਨੇ ਪੈਲਾਂ ਪਾਉਂਦੇ l
ਇੱਕ ਦੂਜੇ ਤੋਂ, ਮੂਹਰੇ ਹੋ ਹੋ, ਦਰਸ਼ਨ ਤੇਰਾ ਪਾਉਂਦੇ ll
*ਖੋਲ੍ਹ ਗੁਫ਼ਾ ਦੇ, ਬੂਹੇ ਜੋਗੀਆ ll, ਬਾਰੀ ਆਵੇ ਮੇਰੀ,,,
ਲੜ੍ਹ ਲੱਗਿਆ, ਮੈਂ ਤੇਰੇ ਜੋਗੀਆ /ਬਾਲਕਾ,,,,,,,,,,,,,,

ਦਿਓਟ ਗੁਫ਼ਾ ਵਿੱਚ, ਡੇਰਾ ਤੇਰਾ, ਉੱਚੀਆਂ ਕਠਿਨ ਚੜ੍ਹਾਈਆਂ l
ਭਵਜਲ ਓਹ, ਤਰ ਜਾਣ ਜੋਗੀਆ, ਜਿਹਨਾਂ ਤੇਰੇ ਨਾਲ ਲਾਈਆਂ ll
*ਸਾਨੂੰ ਵੀ ਦਰਸ਼ਨ, ਦੇ ਦੇ ਜੋਗੀਆ ll, ਲਾਈ ਕਾਹਤੋਂ ਦੇਰੀ,,,
ਲੜ੍ਹ ਲੱਗਿਆ, ਮੈਂ ਤੇਰੇ ਜੋਗੀਆ /ਬਾਲਕਾ,,,,,,,,,,,,,,

ਰੋਟ ਮਣੀ, ਸੋਹਣੇ ਝੰਡੇ ਲੈ ਕੇ, ਬਹਿ ਗਏ ਦਰ ਤੇ ਤੇਰੇ l
ਭੇਟਾਂ ਗਾਉਂਦੇ, ਜੈਕਾਰੇ ਲਾਉਂਦੇ, ਆ ਗਏ ਬੱਚੜੇ ਤੇਰੇ ll
*ਚਰਨਾਂ ਦੇ ਨਾਲ, ਲਾ ਲੈ ਸਾਨੂੰ ll, ਮੇਰੇ ਬਾਬਾ ਪੌਣਾਹਾਰੀ,,,
ਲੜ੍ਹ ਲੱਗਿਆ, ਮੈਂ ਤੇਰੇ ਜੋਗੀਆ /ਬਾਲਕਾ,,,,,,,,,,,,,,

ਕਲਿਯੁੱਗ ਦਾ, ਅਵਤਾਰੀ ਬਾਬਾ, ਬੇੜੇ ਬੰਨ੍ਹੇ ਲਾਵੇ l
ਸ਼ਰਧਾ ਦੇ ਨਾਲ, ਜੋ ਵੀ ਆਵੇ, ਸੁੱਤੇ ਭਾਗ ਜਗਾਵੇ ll
*ਦੁੱਧ ਪੁੱਤ ਦਾ, ਤੂੰ ਦਾਨੀ ਬਾਬਾ ll, ਮੰਨਦੀ ਦੁਨੀਆਂ ਸਾਰੀ,,,
ਲੜ੍ਹ ਲੱਗਿਆ, ਮੈਂ ਤੇਰੇ ਜੋਗੀਆ /ਬਾਲਕਾ,,,,,,,,,,,,,,

ਰਚਨਾ- ਜੱਸੀ ਧੂਤੀ ਬਾਘੀਓ ਵਾਲੇ
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (390 downloads)