ਰੰਗ ਜੋਗੀਆ, ਤੂੰ ਰੰਗ ਰੰਗ ਜੋਗੀਆ,
ਸਾਨੂੰ, ਆਪਣੇ ਰੰਗਾਂ ਦੇ ਵਿੱਚ, ਰੰਗ ਜੋਗੀਆ ॥
ਧੂਣੇ 'ਲਾ ਕੇ ਬਹਿ ਗਏ, ਦਰ ਦੇ ਪੁਜਾਰੀ ॥,
ਆਹ ਮਸਤ ਮਲੰਗ ਜੋਗੀਆ...
ਰੰਗ ਜੋਗੀਆ, ਤੂੰ ਰੰਗ...
ਖੜੀਆਂ, ਕਤਾਰਾਂ ਬੰਨ੍ਹ, ਦਰ ਉੱਤੇ ਟੋਲੀਆਂ ।
ਸਾਰੇ ਕਹਿਣ, ਜੋਗੀ ਨਾਲ, ਖੇਡਣੀਆਂ ਹੋਲੀਆਂ ॥
ਨਾਲੇ 'ਕਰਨੀ, ਫ਼ੁੱਲਾਂ ਦੀ ਵਰਖਾ ॥,
ਸਾਡੇ ਕੋਲੋਂ ਲੰਘ ਜੋਗੀਆ...
ਰੰਗ ਜੋਗੀਆ, ਤੂੰ ਰੰਗ...
ਸਾਡੇ ਵੱਲ, ਵੇਖ ਜ਼ਰਾ, ਗੁਫ਼ਾ ਦੀਆ ਵਾਸੀਆ ।
ਮੱਛੀ ਵਾਂਗੂ, ਜਿੰਦ ਸਾਡੀ, ਦੀਦ ਦੀ ਪਿਆਸੀ ਆ ॥
ਅਸੀਂ 'ਜੱਗ ਦੀਆਂ, ਦੌਲਤਾਂ ਨੀ ਮੰਗਦੇ ॥,
ਦੀਦਾਰ ਰਹੇ ਆਂ ਮੰਗ ਜੋਗੀਆ...
ਰੰਗ ਜੋਗੀਆ, ਤੂੰ ਰੰਗ...
ਬਹਿ ਜਾ, ਅੱਖਾਂ ਸਾਹਮਣੇ, ਸਲੀਮ ਮੌਜ਼ਾਂ ਲੈਣ ਦੇ ।
ਕੋਮਲ, ਜਲੰਧਰੀ ਨੂੰ, ਚਰਨਾਂ 'ਚ ਬਹਿਣ ਦੇ ॥
ਸੋਹਣੇ 'ਮੁੱਖੜੇ ਦਾ, ਲੈਣ ਦੇ ਨਜ਼ਾਰਾ ॥,
ਵੇ ਤੇਰੇ ਸੰਗ ਸੰਗ ਜੋਗੀਆ...
ਰੰਗ ਜੋਗੀਆ, ਤੂੰ ਰੰਗ...
ਅਪਲੋਡਰ- ਅਨਿਲਰਾਮੂਰਤੀਭੋਪਾਲ