लै वे गंगू पापीया

ਲੈ ਵੇ ਗੰਗੂ ਪਾਪੀਆਂ ll, ਲਾਹਨਤਾਂ ਸੰਭਾਲ ਵੇ,
ਨੀਹਾਂ 'ਚ ਸ਼ਹੀਦ ਹੋ ਗਏ, ਗੋਬਿੰਦ ਦੇ ਲਾਲ ਵੇ xll-ll

ਬੱਚਿਆਂ ਦੇ ਦਿਲਾਂ ਦੀਆਂ, ਧੜਕਣਾਂ ਖ਼ਲੋ ਗਈਆਂ,
ਤੈਨੂੰ ਕਾਹਦਾ ਦੁੱਖ ਤੇਰੇ*, ਦਿਲ ਦੀਆਂ ਹੋ ਗਈਆਂ ll
*ਅੱਜ ਖੁਸ਼ੀ ਨਾਲ ਚੱਲੀ ll, ਮਸਤੀ ਦੀ ਚਾਲ ਵੇ,
ਨੀਹਾਂ 'ਚ ਸ਼ਹੀਦ ਹੋ ਗਏ, ਗੋਬਿੰਦ ਦੇ ਲਾਲ ਵੇ xll

ਬੇਗਾਨੀਆਂ ਸੀ ਆਂਦਰਾਂ, ਕਿਸੇ ਮਾਂ ਦੇ ਲਾਲ ਸੀ,
ਤੈਨੂੰ ਕੀ ਏ ਤੇਰੇ ਲਈ ਤਾਂ*, ਦੁਸ਼ਮਣ ਦੇ ਬਾਲ ਸੀ ll
*ਵੇਚਿਆ ਇਮਾਨ ਤੂੰ ll ਤਾਂ, ਫੇਰ ਕਾਹਦਾ ਖ਼ਿਆਲ ਵੇ,
ਨੀਹਾਂ 'ਚ ਸ਼ਹੀਦ ਹੋ ਗਏ, ਗੋਬਿੰਦ ਦੇ ਲਾਲ ਵੇ xll

ਲੂਣ ਹਰਾਮੀ ਤੈਨੂੰ, ਸਦਾ ਲੌਕੀਂ ਕਹਿਣਗੇ,
ਤੂੰ ਤਾਂ ਲਾਹ ਲਈ ਸ਼ਰਮ ਜੋ ਵੀ*, ਕਹਿੰਦੇ ਨੇ ਉਹ ਕਹਿਣ ਦੇ ll
*ਸਾਰੀ ਦੁਨੀਆਂ 'ਚ ਭੈੜਾ ll, ਹੋਣਾ ਤੇਰਾ ਹਾਲ ਵੇ,
ਨੀਹਾਂ 'ਚ ਸ਼ਹੀਦ ਹੋ ਗਏ, ਗੋਬਿੰਦ ਦੇ ਲਾਲ ਵੇ xll

ਆਉਣੀਆਂ ਅਵਾਜ਼ਾਂ ਸਦਾ, ਨੀਹਾਂ ਵਿਚੋਂ ਸੱਚੀਆਂ,
ਤੂੰ ਹੀ ਇੱਟਾਂ ਲਾਲਾਂ ਦੀਆਂ*, ਛਾਤੀਆਂ ਤੇ ਰੱਖੀਆਂ ll
*ਸੋਹਲ ਜਿਹੀਆਂ ਜਿੰਦਾ ਸੀ ll, ਤੂੰ ਕੀਤੀਆਂ ਹਲਾਲ ਵੇ,
ਨੀਹਾਂ 'ਚ ਸ਼ਹੀਦ ਹੋ ਗਏ, ਗੋਬਿੰਦ ਦੇ ਲਾਲ ਵੇ xll
ਲੈ ਵੇ ਗੰਗੂ ਪਾਪੀਆਂ ll, ਲਾਹਨਤਾਂ ਸੰਭਾਲ ਵੇ,
ਨੀਹਾਂ 'ਚ ਸ਼ਹੀਦ ਹੋ ਗਏ, ਗੋਬਿੰਦ ਦੇ ਲਾਲ ਵੇ xll

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (619 downloads)