ਤਾਂ ਦਿਲ ਦੀ, ਗੱਲ ਮਾਂ,,, ਸੁਣਾਉਣੀ, ਪੈ ਗਈ ll
ਏਹ ਦਿਲ, ਤੜਫਾਏਗੀ* ll, ਜੇ ਦਿਲ ਵਿੱਚ, ਰਹਿ ਗਈ,,,
ਤਾਂ ਦਿਲ ਦੀ, ਗੱਲ ਮਾਂ,,,,,,,,,,,,,,,,,,,,,,,,,,,,,
ਕਰਮ ਤੇ, ਕਰਮ ਨੇ ਤੇਰੇ, "ਲਿੱਖੇ, ਮੱਥੇ ਦੇ ਜੋ ਮੇਰੇ*" l
ਤੇਰੇ, ਹੱਥ ਦੀ ਕਲਮ ਨੇ ਹੀ, "ਬਣਾਏ, ਨੇ ਏਹ ਸਭ ਚੇਹਰੇ*" ll
ਕੋਈ, ਧਨਵਾਨ ਕਰ ਦਿੱਤਾ, ਕੋਈ, ਨਿਰਧਨ ਬਣਾ ਦਿੱਤਾ l
ਕਿਸੇ ਦੇ, ਪੈਰ ਵੀ ਨੰਗੇ, ਕੋਈ, ਹਾਥੀ ਚੜ੍ਹਾ ਦਿੱਤਾ l
ਕਿਤੇ ਸਿੱਧੀ, ਕਿਤੇ ਉਲਟੀ* ll, ਕਲਮ ਹੈ, ਬਹਿ ਗਈ,,,
ਤਾਂ ਦਿਲ ਦੀ, ਗੱਲ ਮਾਂ,,,,,,,,,,,,,,,,,,,,,,,,,,,,F
ਬੜੇ, ਚਿਰ ਦੀ ਸਮਾਈ ਏ, "ਏਹ ਮੇਰੇ, ਮਨ ਵਿੱਚ ਆਈ ਏ*" l
ਓਹਨੂੰ, ਇੱਕ ਵਾਰ ਤਾਂ ਵੇਖਾਂ, "ਜੀਹਨੇ, ਦੁਨੀਆਂ ਬਣਾਈ ਏ*" ll
ਓਹ ਸਾਥੋਂ, ਦੂਰ ਕਿਓਂ ਵੱਸੇ, ਫ਼ੁੱਲਾਂ ਵਿੱਚ, ਬੈਠ ਕੇ ਹੱਸੇ l
ਪੁੱਛਾਂ, ਮੇਰਾ ਗ਼ੁਨਾਹ ਕੀ ਏ, ਮੈਨੂੰ, ਇੱਕ ਵਾਰ ਤਾਂ ਦੱਸੇ l
ਨਿਮਾਣੀ, ਜ਼ਿੰਦਗਾਨੀ ਕਿਓਂ* ll, ਏਹ ਸਭ ਦੁੱਖ, ਸਹਿ ਗਈ,,,
ਤਾਂ ਦਿਲ ਦੀ, ਗੱਲ ਮਾਂ,,,,,,,,,,,,,,,,,,,,,,,,,,,,F
ਜੋ ਤੇਰਾ, ਨਾਮ ਲੈਂਦੇ ਨੇ, "ਕਿਓਂ ਐਨੇ, ਕਸ਼ਟ ਸਹਿੰਦੇ ਨੇ*" l
ਓਹਨਾਂ ਦੀ, ਵੀ ਤੂੰ ਜਾਣੇ ਨਾ, "ਜੋ ਜਾਣੀ, ਜਾਣ ਕਹਿੰਦੇ ਨੇ*" ll
ਪਈ, ਤਕਦੀਰ ਕਹਿੰਦੀ ਏ, ਮੱਥੇ ਦੀ, ਲਕੀਰ ਕਹਿੰਦੀ ਏ l
ਤੇਰੀ, ਤਸਵੀਰ ਨੂੰ, ਦਿਲਗੀਰ ਦੀ, ਤਕਦੀਰ ਕਹਿੰਦੀ ਏ l
ਏਹ ਸੁਣ ਕੇ, ਦਾਸਤਾਨ ਮੇਰੀ* ll, ਮੇਰੇ ਕੋਲ, ਬਹਿ ਗਈ,,,
ਤਾਂ ਦਿਲ ਦੀ, ਗੱਲ ਮਾਂ,,,,,,,,,,,,,,,,,,,,,,,,,,,,F
ਮੈਂ ਆਖੀ, ਓਸ ਸੁਣ ਲੀਤੀ, "ਜੋ ਮੇਰੇ, ਨਾਲ ਸੀ ਬੀਤੀ*" l
ਮੇਰੀ, ਅੱਖਾਂ ਦੇ ਹੰਝੂ ਲੈ ਕੇ, "ਆਪਣੀ, ਗੋਦ ਭਰ ਲੀਤੀ*" ll
ਮੇਰਾ, ਏਹ ਦਿਲ ਸੀ ਉਕਤਾਇਆ, ਜੋ ਇਸ, ਦੁਨੀਆਂ ਤੋਂ ਘਬਰਾਇਆ l
ਸਮਝ ਕੇ ਬੇਸਮਝ, ਉਸ ਜੋਸ਼ ਨੂੰ ਕੁੱਛ, ਓਸ ਸਮਝਾਇਆ l
ਜਾਂ ਮੈਂ ਜਾਣਾ, ਜਾਂ ਓਹ ਜਾਣੇ* ll, ਜੋ ਜਾਂਦੀ, ਕਹਿ ਗਈ,,,
ਤਾਂ ਦਿਲ ਦੀ ਗੱਲ ਮਾਂ,,,,,,,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ