ਤੂੰ ਮੁੜ੍ਹ ਕੇ ਨਹੀਂ ਆਉਣਾ ਬੰਦਿਆ
=======================
( ਮੈਂ ਮਿੱਟੀ, ਮੇਰੀ ਜਾਤ ਵੀ ਮਿੱਟੀ,
ਤੇ ਮੇਰੇ ਗਲ਼, ਮਿੱਟੀ ਦਾ ਬਾਣਾ l
ਮਾਂ ਮੇਰੀ ਨੇ, ਮਿੱਟੀ ਜੰਮੀ,
ਬਾਬਲ, ਮਿੱਟੀ ਖਾਣਾ l
ਮਿੱਟੀ ਜੰਮੀ, ਖੁਸ਼ੀ ਮਨਾਈ,
ਨਾਂਅ ਰੱਖਿਆ, ਮਰ ਜਾਣਾ l
ਜਦ ਮਿੱਟੀ ਨੇ, ਮਿੱਟੀ ਛੱਡੀ,
ਓ ਢੁੱਕ ਢੁੱਕ, ਪੈਣ ਮਕਾਣਾਂ ll )
ਰੁੱਤਾਂ, ਮੁੜ੍ਹ ਮੁੜ੍ਹ ਆਉਣਗੀਆਂ,
ਬੰਦਿਆ, ਤੂੰ ਮੁੜ੍ਹ ਕੇ ਨਹੀਂ ਆਉਣਾ ll
^ਤੂੰ ਮੁੜ੍ਹ ਕੇ ਨਹੀਂ ਆਉਣਾ, xll -ll
ਰੁੱਤਾਂ, ਮੁੜ੍ਹ ਮੁੜ੍ਹ ਆਉਣਗੀਆਂ,,,,,,,,,,
ਲੱਖ ਚੌਰਾਸੀ, ਜੂਨ ਕੱਟਣ ਨੂੰ xll
ਆਈ ਸੀ ਤੂੰ, ਨਾਮ ਜੱਪਣ ਨੂੰ xll
ਨੀ, ਬਹਿ ਗਈ, ਸਮਝ ਖਿਡੌਣਾ,,,
ਰੁੱਤਾਂ, ਮੁੜ੍ਹ ਮੁੜ੍ਹ ਆਉਣਗੀਆਂ,,,,,,,,,,,F
ਮੈਂ ਮੇਰੀ ਵਿੱਚ, ਆ ਕੇ ਪੈ ਗਈ xll
ਨਾਮ ਬਿਨਾਂ ਤੂੰ, ਖ਼ਾਲੀ ਰਹਿ ਗਈ xll
ਇਥੋਂ ਕੁਝ ਨੀ ਨਾਲ ਹੈ ਜਾਣਾ
ਰੁੱਤਾਂ, ਮੁੜ੍ਹ ਮੁੜ੍ਹ ਆਉਣਗੀਆਂ,,,,,,,,,,, F
ਜਨਮ ਬੜਾ, ਅਨਮੋਲ ਹੈ ਤੇਰਾ xll
ਛੱਡ ਦੇ ਕਰਨਾ, ਝਗੜਾ ਝੇੜਾ xll
ਤੂੰ, ਸਿੱਖ ਲੈ, ਜਾਨ ਬਚਾਉਣਾ,,,
ਰੁੱਤਾਂ, ਮੁੜ੍ਹ ਮੁੜ੍ਹ ਆਉਣਗੀਆਂ,,,,,,,,,,,F
ਧੰਨ ਸ਼ੋਹਰਤ, ਤੇਰੀ ਵਿਰਥਾ ਜਾਵੇ xll
ਲੰਘਿਆ ਵੇਲਾ, ਹੱਥ ਨਾ ਆਵੇ xll
ਤੂੰ, ਛੱਡ ਦੇ, ਕੂੜ੍ਹ ਕਮਾਉਣਾ,,,
ਰੁੱਤਾਂ, ਮੁੜ੍ਹ ਮੁੜ੍ਹ ਆਉਣਗੀਆਂ,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ