ਹਰਿ ਸਿਮਰਨ ਦਾ ਤੈਂ ਰੱਖਿਆ ਕੇਹੜਾ ਵੇਲਾ ਓ ਮਨਵਾ

ਹਰਿ ਸਿਮਰਨ ਦਾ ਤੈਂ ਰੱਖਿਆ ਕੇਹੜਾ ਵੇਲਾ
==============================
ਹਰਿ ਸਿਮਰਨ ਦਾ, ਤੈਂ ਰੱਖਿਆ, ਕੇਹੜਾ ਵੇਲਾ ਓ ਬੰਦਿਆ ॥
ਰਾਮ ਜਪਣ ਦਾ, ਤੈਂ ਰੱਖਿਆ, ਕੇਹੜਾ ਵੇਲਾ ਓ ਬੰਦਿਆ ॥
ਹੋ ਰਾਮ ਰਾਮ, ਭਜ ਰਾਮ ਰਾਮ, ਭਜ ਰਾਮ ਰਾਮ, ਭਜ ਰਾਮ ॥ ॥
ਹਰਿ ਸਿਮਰਨ ਦਾ, ਤੈਂ ਰੱਖਿਆ, ਕੇਹੜਾ ਵੇਲਾ ਓ ਬੰਦਿਆ ।

ਪਹਿਲੀ ਅਵਸਥਾ, ਤੂੰ ਬਚਪਨ ਖੇਲ੍ਹ, ਗਵਾਇਆ ਓ ਬੰਦਿਆ ।
ਹੋ ਖੇਲ੍ਹਾਂ ਖੇਲ੍ਹੀ, ਤੂੰ ਮੰਗਦਾ, ਪੈਸਾ ਧੇਲਾ ਓ ਬੰਦਿਆ ॥
ਹਰਿ ਸਿਮਰਨ ਦਾ, ਤੈਂ ਰੱਖਿਆ, ਕੇਹੜਾ...

ਦੂਜੀ ਅਵਸਥਾ, ਤੂੰ ਵਿਸ਼ਿਆਂ, ਵਿੱਚ ਗਵਾਈ ਓ ਬੰਦਿਆ ।
ਹੋ ਆਈ ਜਵਾਨੀ, ਨਾ ਦੇਖਿਆ, ਸ਼ਾਮ ਸਵੇਰਾ ਓ ਬੰਦਿਆ ॥
ਹਰਿ ਸਿਮਰਨ ਦਾ, ਤੈਂ ਰੱਖਿਆ, ਕੇਹੜਾ...

ਤੀਜੀ ਅਵਸਥਾ, ਤੇਰੀ ਕੰਮਾਂ, ਨੇ ਮਤ ਮਾਰੀ ਓ ਬੰਦਿਆ ।
ਹੋ ਸਤਿਗੁਰ ਕਹਿੰਦੇ, ਤੈਂ ਆਪ ਝਮੇਲਾ, ਪਾਇਆ ਓ ਬੰਦਿਆ ॥
ਹਰਿ ਸਿਮਰਨ ਦਾ, ਤੈਂ ਰੱਖਿਆ, ਕੇਹੜਾ...

ਚੌਥੀ ਅਵਸਥਾ, ਤੇਰਾ ਅੰਗ ਅੰਗ ਪਿਆ, ਦੁੱਖਦਾ ਓ ਬੰਦਿਆ ।
ਹੋ ਧੀਆਂ ਪੁੱਤਰ, ਅੱਜ ਕੋਈ ਨਾ ਵੇਹੜੇ, ਵੜਦਾ ਓ ਬੰਦਿਆ ॥
ਹਰਿ ਸਿਮਰਨ ਦਾ, ਤੈਂ ਰੱਖਿਆ, ਕੇਹੜਾ...

ਪੰਜਵੀ ਅਵਸਥਾ, ਤੇਰੇ ਨਾਲ ਕਿਸੇ ਨਾ, ਜਾਣਾ ਓ ਬੰਦਿਆ ।
ਹੋ ਇਕੱਲਾ ਆਇਆ, ਤੈਂ ਇਕੱਲੇ ਨੇ, ਤੁਰ ਜਾਣਾ ਓ ਬੰਦਿਆ ॥
ਹਰਿ ਸਿਮਰਨ ਦਾ, ਤੈਂ ਰੱਖਿਆ, ਕੇਹੜਾ...

ਛੇਵੀਂ ਅਵਸਥਾ, ਤੈਨੂੰ ਕਾਲ ਬੁਲਾਵਾ, ਆਇਆ ਓ ਬੰਦਿਆ ।
ਹੋ ਮੁੱਕ ਗਈ ਜਿੰਦਗੀ, ਤੇ ਖ਼ਤਮ ਹੋਇਆ, ਏਹ ਵੇਲਾ ਓ ਬੰਦਿਆ ॥
ਹਰਿ ਸਿਮਰਨ ਦਾ, ਤੈਂ ਰੱਖਿਆ, ਕੇਹੜਾ...

ਹੱਸਦੇ ਹੱਸਦੇ, ਤੂੰ ਜਿੱਤੀ ਬਾਜ਼ੀ, ਹਾਰੀ ਓ ਬੰਦਿਆ ।
ਹੋ ਸਾਰੇ ਕਹਿੰਦੇ, ਹੁਣ ਉੜ੍ਹ ਗਿਆ ਪੰਛੀ, ਅਕੇਲਾ ਓ ਬੰਦਿਆ ॥
ਹਰਿ ਸਿਮਰਨ ਦਾ, ਤੈਂ ਰੱਖਿਆ, ਕੇਹੜਾ...

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (334 downloads)