ਦੱਸੋ ਦੱਸੋ ਸਖੀਓ, ਕੇਹੜੇ ਵੇਲੇ ਮੱਖਣ ਚੁਰਾਇਆ ll
ਭੋਲ਼ੇ ਭਾਲੇ, ਕਾਨ੍ਹਾ ਨੂੰ ਤੁਸੀਂ, ਐਵੇਂ ਚੋਰ ਬਣਾਇਆ l
ਦੱਸੋ ਦੱਸੋ ਸਖੀਓ, ਕੇਹੜੇ ਵੇਲੇ,,,,,,,,,,,,,,,,,,,,,
ਸੁਬ੍ਹਾ ਸਵੇਰੇ, ਕਾਨ੍ਹਾ ਮੇਰਾ, ਗਊਆਂ ਚਰਾਵਣ ਜਾਵੇ l
ਸਾਰਾ ਦਿਨ ਓਹ, ਗਊਆਂ ਚਰਾ ਕੇ, ਸ਼ਾਮ ਪਈ ਘਰ ਆਵੇ ll
ਹੋ ਗਲ਼ੀ ਗਲ਼ੀ ਵਿੱਚ, ਇਕੱਠੀਆਂ ਹੋ ਕੇ l
ਐਵੇਂ ਰੌਲ਼ਾ ਪਾਇਆ,
ਦੱਸੋ ਦੱਸੋ ਸਖੀਓ, ਕੇਹੜੇ ਵੇਲੇ...
ਨੰਨ੍ਹਾ ਮੁੰਨਾ, ਕਾਨ੍ਹਾ ਮੇਰਾ, ਕਿਵੇਂ ਛਿੱਕੇ ਤੇ ਚੜ੍ਹਿਆ l
ਹੁਣ ਤੁਸੀਂ ਆਈਆਂ, ਦੇਣ ਉਲਾਭਾਂ, ਉਦੋਂ ਕਿਓਂ ਨਹੀਂ ਫੜ੍ਹਿਆ ll
ਹੋ ਝੂਠੀਆਂ ਮੂਠੀਆਂ, ਤੋਹਮਤਾਂ ਲਾ ਕੇ l
ਮੇਰਾ ਮਨ ਤੜਫ਼ਾਇਆ,
ਦੱਸੋ ਦੱਸੋ ਸਖੀਓ, ਕੇਹੜੇ ਵੇਲੇ...
ਦੁੱਧ ਦਹੀਂ, ਮੱਖਣਾਂ ਦੇ ਪੇੜੇ, ਇਸ ਤੋਂ ਦੇਵਾਂ ਵਾਰ l
ਸੋਹਣੇ ਸੋਹਣੇ, ਕਪੜੇ ਪਾ ਕੇ, ਸੋਹਣਾ ਕਰਾਂ ਸ਼ਿੰਗਾਰ ll
ਮੇਰੇ ਘਰ ਵਿੱਚ, ਕਿਸ ਚੀਜ਼ ਦਾ ਘਾਟਾ l
ਕਿਓਂ ਮੇਰਾ ਮਨ ਦੁਖਾਇਆ,
ਦੱਸੋ ਦੱਸੋ ਸਖੀਓ, ਕੇਹੜੇ ਵੇਲੇ...
ਮੱਥਾ ਟੇਕ, ਟੇਕ ਕਨ੍ਹਈਆ, ਸਤਿਗੁਰ ਤੋਂ ਮੈਂ ਲੀਤਾ l
ਏਹ ਮੇਰੀ, ਅੱਖੀਆਂ ਦਾ ਤਾਰਾ, ਇੱਕ ਪਲ ਪਰੇ ਨਾ ਕੀਤਾ ll
ਹੋ ਗਲੀ ਗਲੀ ਵਿੱਚ, ਇਕੱਠੀਆਂ ਹੋ ਕੇ l
ਐਵੇਂ ਰੌਲਾ ਪਾਇਆ,
ਦੱਸੋ ਦੱਸੋ ਸਖੀਓ, ਕੇਹੜੇ ਵੇਲੇ...
ਅਪਲੋਡਰ- ਅਨਿਲਰਾਮੂਰਤੀਭੋਪਾਲ