मैं वृन्दावन नचदी फिरां

     ਮੈਂ ਵ੍ਰਿੰਦਾਵਨ ਨੱਚਦੀ ਫਿਰਾਂ

ਪਾ ਕੇ, ਪ੍ਰੇਮ ਵਾਲੀ, ਹੋ ਪਾ ਕੇ, ਪ੍ਰੇਮ ਵਾਲੀ,
ਪਾ ਕੇ, ਪ੍ਰੇਮ ਵਾਲੀ, ਝਾਂਜਰ ਪੈਰੀਂ,
ਮੈਂ ਵ੍ਰਿੰਦਾਵਨ, ਨੱਚਦੀ ਫਿਰਾਂ l
ਹੋ, ਨੱਚਦੀ ਫਿਰਾਂ*, ਮੈਂ ਟੱਪਦੀ ਫਿਰਾਂ ll
ਹੋ ਪਾ ਕੇ, ਪ੍ਰੇਮ ਵਾਲੀ, ਝਾਂਜਰ ਪੈਰੀਂ.......

ਪ੍ਰੇਮ, ਵਾਲੀ ਝਾਂਜਰ, ਟੁੱਟੇ ਕਦੀ ਨਾ l
ਸ਼ਿਆਮ, ਪੀਆ ਮੇਰਾ, ਰੁੱਸੇ ਕਦੀ ਨਾ ll
ਹੋ ਕਦੀ ਰੁੱਸੇ, ਹੋ ਕਦੀ ਰੁੱਸੇ,
ਹੋ ਕਦੀ ਰੁੱਸੇ, ਤੇ ਮੈਂ ਹੀ ਮਨਾਵਾਂ,
ਮੈਂ ਵ੍ਰਿੰਦਾਵਨ, ਨੱਚਦੀ ਫਿਰਾਂ,
ਹੋ ਪਾ ਕੇ, ਪ੍ਰੇਮ ਵਾਲੀ.........

ਰਾਧਾ, ਜੀ ਹੈ, ਪ੍ਰੇਮ ਦੀ ਸਾਗਰ l
ਸ਼ਿਆਮ, ਸੁੰਦਰ ਮੇਰੇ, ਨਟਵਰ ਨਾਗਰ ll
ਏਹਨਾਂ, ਦੋਨਾਂ ਤੋਂ ਮੈਂ, ਹੋ ਏਹਨਾਂ, ਦੋਨਾਂ ਤੋਂ ਮੈਂ,
ਏਹਨਾਂ, ਦੋਨਾਂ ਤੋਂ ਮੈਂ, ਵਾਰੀ ਵਾਰੀ ਜਾਵਾਂ,
ਮੈਂ ਵ੍ਰਿੰਦਾਵਨ, ਨੱਚਦੀ ਫਿਰਾਂ,
ਹੋ ਪਾ ਕੇ, ਪ੍ਰੇਮ ਵਾਲੀ........

ਏਹ, ਵ੍ਰਿੰਦਾਵਨ, ਪ੍ਰੇਮ ਦੀ ਨਗਰੀ l
ਏਥੇ, ਪ੍ਰੇਮ ਦੀ, ਗੰਗਾ ਵੱਗਦੀ ll
ਮੈਂ ਤੇ, ਰੱਜ ਰੱਜ, ਹੋ ਮੈਂ ਤੇ, ਰੱਜ ਰੱਜ,
ਮੈਂ ਤੇ, ਰੱਜ ਰੱਜ, ਡੁੱਬਕੀਆਂ ਲਾਵਾਂ,
ਮੈਂ ਵ੍ਰਿੰਦਾਵਨ, ਨੱਚਦੀ ਫਿਰਾਂ,
ਹੋ ਪਾ ਕੇ, ਪ੍ਰੇਮ ਵਾਲੀ........

ਪੈਰਾਂ, ਵਿੱਚ ਘੁੰਘਰੂ, ਹੱਥ ਖੜ੍ਹਕਲਾਂ l
ਨੱਚ, ਨੱਚ ਕੇ ਸਾਰੇ, ਪਾਉਣ ਧਮਾਲਾਂ ll
ਮੈਂ ਵੀ, ਵੀਰਾਂ ਵਾਂਗੂ, ਮੈਂ ਵੀ, ਵੀਰਾਂ ਵਾਂਗੂ,
ਮੈਂ ਵੀ, ਵੀਰਾਂ ਵਾਂਗੂ, ਗਿੱਧਾ ਪਾਵਾਂ
ਮੈਂ ਵ੍ਰਿੰਦਾਵਨ, ਨੱਚਦੀ ਫਿਰਾਂ,
ਹੋ ਪਾ ਕੇ, ਪ੍ਰੇਮ ਵਾਲੀ....... ।

ਅਪਲੋਡਰ- ਅਨਿਲਰਾਮੂਰਤੀਭੋਪਾਲ
    ਪ੍ਰੀਤ ਨਗਰ ਹੁਸ਼ਿਆਰਪੁਰ
श्रेणी
download bhajan lyrics (292 downloads)