ਮੈਥੋਂ ਸਿਫ਼ਤ ਕਰੀ ਨਾ ਜਾਵੇ ਜੋਤਾਂ ਵਾਲੀ ਦਾਤੀ ਦੀ

ਮੰਦਿਰ, ਸੋਹਣਾ ਵਿੱਚ ਜਵਾਲਾ, ਓਥੇ, ਜੋਤਾਂ ਦਾ ਉਜਿਆਲਾ ॥
ਭਗਤੋ, ਜਾ ਕੇ ਵੇਖਣ ਵਾਲਾ, ਸ਼ਾਨ, ਨਿਰਾਲੀ ਦਾਤੀ ਦੀ...
'ਮੈਥੋਂ, ਸਿਫ਼ਤ ਕਰੀ ਨਾ ਜਾਵੇ, ਜੋਤਾਂ, ਵਾਲੀ ਦਾਤੀ ਦੀ' ॥

ਚਿੰਤਾਪੁਰਨੀ, ਚਿੰਤਾ ਹਰਦੀ, ਝੋਲੀ, ਨਾਲ ਮੁਰਾਦਾਂ ਭਰਦੀ ॥
ਸੰਗਤ, ਬਣੇ ਸਵਾਲੀ ਦਰ ਦੀ, ਰਹਿੰਦੀ, ਥੋੜ ਨਾ ਕੋਈ ਏ...
'ਐਥੋਂ, ਬਿਨ ਮੰਗਿਆਂ ਮਿਲ ਜਾਂਦਾ, ਮੰਗਣ ਦੀ, ਲੋੜ ਨਾ ਕੋਈ ਏ' ॥

ਵੈਸ਼ਣੋਂ, ਮਾਂ ਦਾ, ਸੋਹਣਾ ਮੰਦਿਰ, ਬੈਠੀ, ਆਪ, ਗੁਫ਼ਾ ਦੇ ਅੰਦਰ ॥
ਏਥੇ, ਝੁੱਕਦੇ ਵੱਡੇ ਸਿਕੰਦਰ, ਮੇਲੇ, ਭਾਰੀ ਨੇ ਲੱਗਦੇ...
'ਭਗਤੋ, ਅੱਸੂ ਚੇਤ ਨਰਾਤੇ, ਵਾਰੋ, ਵਾਰੀ ਨੇ ਲੱਗਦੇ' ॥

ਡੋਰਾਂ, ਮਾਂ ਤੇ ਜਿਹਨਾਂ ਨੇ ਰੱਖੀਆਂ, ਓਹਨਾਂ, ਮਿੱਠੀਆਂ ਮੁਰਾਦਾਂ ਚੱਖੀਆਂ ॥
ਦੇ ਕੇ, ਅੰਨਿਆਂ ਨੂੰ ਮਾਂ ਅੱਖੀਆਂ, ਕਰਦੀ, ਦੂਰ ਹਨੇਰੇ ਮਾਂ...
'ਝੋਲੀ, ਭਰਦੀ ਖੁਸ਼ੀਆਂ ਨਾਲ, ਜੋ ਦਰ ਤੇ, ਆਵੇ ਤੇਰੇ ਮਾਂ' ॥

ਕਾਲੀਆ, ਹੋ ਜਾ ਮਾਂ ਦਾ ਦੀਵਾਨਾ, ਝੂਠਾ ਛੱਡ ਦੇ ਏਹ ਜ਼ਮਾਨਾ ॥
ਭੇਟਾਂ, ਗਾਉਂਦਾ ਸਲੀਮ ਦੀਵਾਨਾ, ਨੱਚਦੇ, ਭਗਤ ਪਿਆਰੇ ਮਾਂ...
ਸਾਨੂੰ, ਰੱਖ ਚਰਨਾਂ ਦੇ ਨਾਲ, ਹੋ ਬੱਚੜੇ, ਲਾਉਣ ਜੈਕਾਰੇ ਮਾਂ ॥

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (301 downloads)