ਜੈ ਹੋ ਜੋਗੀ ਨਾਥ, ਜੈ ਹੋ ਜੋਗੀ ਨਾਥ ॥
ਆ ਗਿਆ ਜੀ, ਆ ਗਿਆ, ਜੋਗੀ ਦਾ, ਮੇਲਾ ਆ ਗਿਆ ॥
ਸਿੰਗੀਆਂ ਵਾਲੇ, ਜੋਗੀ ਦਾ ॥, ਦਰ, ਸਭ ਦੇ ਮਨ ਨੂੰ, ਭਾਅ ਗਿਆ...
ਆ ਗਿਆ ਜੀ, ਆ ਗਿਆ, ਜੋਗੀ ਦਾ, ਮੇਲਾ...
( ਓ ਭਗਤੋ )
ਚੇਤ ਮਹੀਨੇ, ਸਿੱਧ ਜੋਗੀ ਦਾ, "ਲੱਗਿਆ ਮੇਲਾ ਭਾਰੀ" l
ਝੰਡੇ ਚੜ੍ਹਦੇ, ਰੋਟ ਚੜ੍ਹਾਵਣ, "ਆ ਗਈ ਦੁਨੀਆਂ ਸਾਰੀ" ॥
ਜੋਗੀ ਵਾਲੀ, ਰਹਿਮਤ ਦਾ ਰੰਗ ॥, ਹਰ ਪਾਸੇ ਹਰਸ਼ਾ ਗਿਆ...
ਆ ਗਿਆ ਜੀ, ਆ ਗਿਆ, ਜੋਗੀ ਦਾ, ਮੇਲਾ...
( ਓ ਭਗਤੋ )
ਲੰਗਰ ਚੱਲਦੇ, ਚੱਲਣ ਪੰਘੂੜੇ, "ਖ਼ੂਬ ਦੁਕਾਨਾਂ ਸੱਜੀਆਂ" l
ਢੋਲ ਖੜ੍ਹਕਦੇ, ਭੰਗੜੇ ਪੈਂਦੇ, "ਕਿਤੇ ਤਾੜੀਆਂ ਵੱਜੀਆਂ" ॥
ਜੀਹਨੇ ਹਾਜ਼ਰੀ, ਆਣ ਲਗਾਈ ॥, ਮੰਗਿਆ ਫ਼ਲ ਓਹ ਪਾ ਗਿਆ...
ਆ ਗਿਆ ਜੀ, ਆ ਗਿਆ, ਜੋਗੀ ਦਾ, ਮੇਲਾ...
( ਓ ਭਗਤੋ )
ਰਾਜੂ ਵੀ, ਹਰਿ ਪੁਰੀਆ ਜੋਗੀ ਦੇ, "ਮੇਲੇ ਦੇ ਵਿੱਚ ਆਵੇ" l
ਜੋਗੀ ਦਾ, ਗੁਣਗਾਣ ਹੈ ਕਰਦਾ, "ਸਾਹਿਬ ਅਲੀ ਵੀ ਗਾਵੇ" ॥
ਇਸ ਰਤਨੋ ਦੇ, ਪਾਲੀ ਦੇ ॥ ਜੱਗ, ਆਣ ਜੈਕਾਰੇ ਲਾ ਗਿਆ...
ਆ ਗਿਆ ਜੀ, ਆ ਗਿਆ, ਜੋਗੀ ਦਾ, ਮੇਲਾ...
ਅਪਲੋਡਰ- ਅਨਿਲਰਾਮੂਰਤੀਭੋਪਾਲ