खोटा सिक्का

      ਖੋਟਾ ਸਿੱਕਾ

ਗੁਫ਼ਾ ਵਾਲਿਆ ਵੇ, ਮੇਰੀਆਂ ਨਾਦਾਨੀਆਂ ਦਾ,
ਮੇਰੇ ਕੋਲ, ਹਿਸਾਬ ਕੋਈ ਨਾ l
ਮੈਂ ਸੀ ਖੋਟਾ ਸਿੱਕਾ, ਸੋਨਾ ਤੂੰ ਬਣਾ ਤਾ,
ਵੇ ਤੇਰਾ ਵੀ, ਜਬਾਬ ਕੋਈ ਨਾ - 3

ਕੀਹਨੇ ਕੀਹਨੇ, ਮਾਰੇ ਠੇਡੇ, ਮੈਥੋਂ ਦੱਸ ਹੁੰਦਾ ਨਹੀਂ,
ਹਾਸੇ ਵਾਲੀ, ਗੱਲ ਤੇ ਵੀ, ਮੈਥੋਂ ਹੱਸ ਹੁੰਦਾ ਨਹੀਂ । -2
ਤੂੰ ਸਾਂਭ ਲਿਆ, ਤਾਹੀਉਂ ਸਿੱਧ ਜੋਗੀਆ,
ਏਹ ਜਿੰਦਗੀ, ਖ਼ਰਾਬ ਹੋਈ ਨਾ,
ਮੈਂ ਸੀ ਖੋਟਾ ਸਿੱਕਾ, ਸੋਨਾ ਤੂੰ ਬਣਾ ਤਾ,
ਵੇ ਤੇਰਾ ਵੀ, ਜਬਾਬ ਕੋਈ ਨਾ । -2

ਮਿਲੀ, ਮਸ਼ਹੂਰੀ ਸਾਨੂੰ, ਤੇਰੇ ਦਰਬਾਰ ਤੋਂ,
ਸਦਕੇ ਮੈਂ, ਜੋਗੀਆ ਵੇ, ਜਾਵਾਂ ਤੇਰੇ ਪਿਆਰ ਤੋਂ l -2
ਜੇਹੜਾ, ਤੇਰੇ ਵਾਂਗੂ, ਮਹਿਕੇ ਪੌਣਾਹਾਰੀਆ,
ਵੇ ਐਸਾ ਤਾਂ, ਗ਼ੁਲਾਬ ਕੋਈ ਨਾ,
ਮੈਂ ਸੀ ਖੋਟਾ ਸਿੱਕਾ, ਸੋਨਾ ਤੂੰ ਬਣਾ ਤਾ,
ਵੇ ਤੇਰਾ ਵੀ, ਜਬਾਬ ਕੋਈ ਨਾ l -3

ਕਿਹਨਾਂ, ਅੱਖਰਾਂ ਨਾਲ ਤੇਰਾ,  ਕਰਾਂ ਸ਼ੁਕਰਾਨਾ ਮੈਂ,
ਆਪਣਾ, ਬਣਾ ਲਿਆ ਤੂੰ, ਹੁੰਦਾ ਸੀ ਬੇਗ਼ਾਨਾ ਮੈਂ l -2
ਠੀਕ, ਕੀਤੀਆਂ ਤੂੰ ਅਰਜ਼ਾਂ, ਓਹ ਜੋਗੀਆ,
ਵੇ ਜਿਹਨਾਂ ਦਾ, "ਇਲਾਜ਼ ਕੋਈ ਨਾ,
ਮੈਂ ਸੀ ਖੋਟਾ ਸਿੱਕਾ, ਸੋਨਾ ਤੂੰ ਬਣਾ ਤਾ,
ਵੇ ਤੇਰਾ ਵੀ, ਜਬਾਬ ਕੋਈ ਨਾ l -3

ਮੰਨ ਲਿਆ, ਰੱਬ ਤੈਨੂੰ, ਜ਼ੋਰੇ ਦੀਆਂ ਅੱਖਾਂ ਨੇ,
ਦਿੱਤਾ ਮੇਰਾ, ਸਾਥ ਪੂਰਾ, ਗਲ਼ੀਆਂ ਦੇ ਕੱਖਾਂ ਨੇ । -2
ਓ ਤੇਰੀ ਗੱਲ ਦਾ, ਜਬਾਬ ਹੋਣਾ ਜਿਸ ਦਿਨ,  
ਓਹ ਜੱਗ 'ਚ, ਕਿਤਾਬ ਕੋਈ ਨਾ,
ਮੈਂ ਸੀ ਖੋਟਾ ਸਿੱਕਾ, ਸੋਨਾ ਤੂੰ ਬਣਾ ਤਾ,
ਵੇ ਤੇਰਾ ਵੀ, ਜਬਾਬ ਕੋਈ ਨਾ l -3

download bhajan lyrics (284 downloads)