ਪੰਜਾਬੀਆਂ ਦੀ ਬੱਲੇ ਬੱਲੇ

ਪੰਜਾਬੀਆਂ ਦੀ ਬੱਲੇ ਬੱਲੇ

ਜਦੋਂ, ਬਾਬੇ ਦੇ, ਪੰਜਾਬੀ ਪੈ ਗਏ ਪੱਲੇ ॥
ਪੰਜਾਬੀਆਂ ਦੀ, ਬੱਲੇ ਬੱਲੇ ॥
ਸਾਡੇ, ਬਾਬੇ ਨੇ, ਸੁਨੇਹੇ ਜਦੋਂ ਘੱਲੇ,
ਪੰਜਾਬੀਆਂ ਦੀ, ਬੱਲੇ ਬੱਲੇ ॥
ਜਦੋਂ, ਬਾਬੇ ਦੇ, ਪੰਜਾਬੀ ਪੈ ਗਏ ਪੱਲੇ...

ਦੇਸ਼, ਤੇ ਵਿਦੇਸ਼ ਵਿੱਚੋਂ, ਸੰਗਤਾਂ ਨੇ ਆਉਂਦੀਆਂ  ।
ਬਾਬੇ ਦਾ, ਦੀਦਾਰ ਦਿਓਟ, ਸਿੱਧ ਜਾ ਕੇ ਪਾਉਂਦੀਆਂ ॥
ਜਾ ਕੇ, ਸੰਗਤਾਂ, ਦਵਾਰੇ ਜਦੋਂ ਮੱਲ੍ਹੇ ॥
ਪੰਜਾਬੀਆਂ ਦੀ, ਬੱਲੇ ਬੱਲੇ,,,
ਜਦੋਂ, ਬਾਬੇ ਦੇ, ਪੰਜਾਬੀ ਪੈ ਗਏ ਪੱਲੇ...

ਬਾਬੇ ਦਾ, ਲੰਗਰ ਵੀ, ਪੰਜਾਬੀ ਜਾ ਕੇ ਲਾਉਂਦੇ ਨੇ  ।
ਦਰ, ਆਈਆਂ ਸੰਗਤਾਂ ਨੂੰ, ਚਾਵਾਂ ਨਾਲ ਖਵਾਂਦੇ ਨੇ ॥
ਦਿਨ, ਰਾਤ ਹੀ, ਲੰਗਰ ਜਦੋਂ ਚੱਲੇ ॥
ਪੰਜਾਬੀਆਂ ਦੀ, ਬੱਲੇ ਬੱਲੇ...
ਜਦੋਂ, ਬਾਬੇ ਦੇ, ਪੰਜਾਬੀ ਪੈ ਗਏ ਪੱਲੇ...

ਗੱਡੀਆਂ, ਪੰਜਾਬ ਦੀਆਂ, ਚੜ੍ਹ ਕੇ ਚੜ੍ਹਾਈਆਂ ਨੇ  ।
ਬਾਬੇ ਦਰ, ਬਾਬੇ ਦੀਆਂ, ਸੰਗਤਾਂ ਪਹੁੰਚਾਈਆਂ ਨੇ ॥
ਮੇਹਰ, ਬਾਬੇ ਦੀ, ਡ੍ਰਾਇਵਰਾਂ ਦੇ ਪੱਲੇ ॥
ਪੰਜਾਬੀਆਂ ਦੀ, ਬੱਲੇ ਬੱਲੇ...
ਜਦੋਂ, ਬਾਬੇ ਦੇ, ਪੰਜਾਬੀ ਪੈ ਗਏ ਪੱਲੇ...

ਅਪਲੋਡਰ-ਅਨਿਲਰਾਮੂਰਤੀਭੋਪਾਲ
download bhajan lyrics (252 downloads)