ਬੇਰ ਤੋੜ ਤੋੜ ਝੋਲੀ ਵਿੱਚ ਪਾਵੇ ਭਿਲਣੀ

ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, x॥-॥
ਬੇਰ, ਤੋੜ ਤੋੜ, ਝੋਲੀ ਵਿੱਚ, ਪਾਵੇ ਭਿਲਣੀ,
ਕੰਡੇ, ਚੁੱਭਦੇ ਤੇ, ਰਾਮ ਰਾਮ, ਗਾਵੇ ਭਿਲਣੀ ॥
ਬੈਠੀ, ਕੁਟੀਆ 'ਚ, ਰਾਮ ਨੂੰ, ਧਿਆਵੇ ਭਿਲਣੀ,
ਕੰਡੇ, ਚੁੱਭਦੇ ਤੇ, ਰਾਮ ਰਾਮ, ਗਾਵੇ ਭਿਲਣੀ ॥
ਬੇਰ, ਤੋੜ ਤੋੜ, ਝੋਲੀ ਵਿੱਚ, ਪਾਵੇ ਭਿਲਣੀ,
ਕੰਡੇ, ਚੁੱਭਦੇ ਤੇ, ਰਾਮ ਰਾਮ, ਗਾਵੇ ਭਿਲਣੀ ॥

ਅੱਗੇ, ਕੁਟੀਆ ਦੇ, ਝਾੜੂ ਓਹ ਲਗਾਉਂਦੀ ਏ,
ਓਹਨਾਂ, ਰਾਹਵਾਂ ਵਿੱਚ, ਪਲਕਾਂ ਵਿਛਾਉਂਦੀ ਏ ॥
ਨਾਲੇ, ਖੁਸ਼ੀ ਵਿੱਚ, ਨੱਚਦੀ ਜਾਵੇ ਭਿਲਣੀ,
ਕੰਡੇ, ਚੁੱਭਦੇ ਤੇ, ਰਾਮ ਰਾਮ, ਗਾਵੇ ਭਿਲਣੀ,,,
ਬੇਰ, ਤੋੜ ਤੋੜ, ਝੋਲੀ ਵਿੱਚ...

ਜਾ ਕੇ, ਜੰਗਲਾਂ 'ਚ, ਕੁਸ਼ਾ ਓਹ ਲਿਆਉਂਦੀ ਏ,
ਪਿਆਰੇ, ਰਾਮ ਜੀ ਦਾ, ਆਸਣ ਬਣਾਉਂਦੀ ਏ ॥
ਨਾਲੇ, ਅੱਖੀਆਂ ਚੋ, ਨੀਰ ਬਹਾਵੇ ਭਿਲਣੀ,
ਕੰਡੇ, ਚੁੱਭਦੇ ਤੇ, ਰਾਮ ਰਾਮ, ਗਾਵੇ ਭਿਲਣੀ,,,
ਬੇਰ, ਤੋੜ ਤੋੜ, ਝੋਲੀ ਵਿੱਚ...

ਓਹ ਤੇ, ਜੰਗਲਾਂ ਤੋਂ, ਚੰਦਨ ਲਿਆਉਂਦੀ ਏ,
ਪਿਆਰੇ, ਰਾਮ ਜੀ ਨੂੰ, ਤਿਲਕ ਲਗਾਉਂਦੀ ਏ ॥
ਗਲ਼, ਫੁੱਲਾਂ ਦੇ, ਹਾਰ ਪਾਵੇ ਭਿਲਣੀ,
ਕੰਡੇ, ਚੁੱਭਦੇ ਤੇ, ਰਾਮ ਰਾਮ, ਗਾਵੇ ਭਿਲਣੀ,,,
ਬੇਰ, ਤੋੜ ਤੋੜ, ਝੋਲੀ ਵਿੱਚ...

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (359 downloads)