पगतां ने राब बस कित्ता

ਭਗਤਾਂ ਨੇ ਰੱਬ ਵੱਸ ਕੀਤਾ

1. ਭਗਤਾਂ ਨੇ, ਰੱਬ ਵੱਸ ਕੀਤਾ, ਪ੍ਰੇਮ ਦੀਆਂ, ਪਾ ਕੇ ਡੋਰਾਂ ll
ਰਹਿੰਦੇ ਨੇ, ਮਸਤ ਦੀਵਾਨੇ, ਨਾਮ ਦੀਆਂ, ਚੜ੍ਹੀਆਂ ਲੋਰਾਂ ll,
ਭਗਤਾਂ ਨੇ, ਰੱਬ ਵੱਸ ਕੀਤਾ....

2. ਮੰਦਿਰ ਦੇ, ਬੂਹੇ ਅੱਗੇ, ਬਹਿੰਦੇ ਜਦ ਧਿਆਨ ਲਗਾ l
ਆਜਾ ਤੂੰ, ਸਾਡੇ ਮਨ ਵਿੱਚ, ਗਿਆਨ ਦੀ ਜੋਤ ਜਗਾ ll
ਹੁੰਦੇ, ਓਹ ਬੇ ਮੁੱਕਦਰੇ ll, ਫਿਰਦੇ ਜੋ ਵਾਂਗ ਠੋਰ੍ਹਾਂ
ਭਗਤਾਂ ਨੇ, ਰੱਬ ਵੱਸ ਕੀਤਾ.....

3. ਸ਼ਕਤੀ, ਤੇ ਭਗਤੀ ਭਗਤੋ, ਪ੍ਰੇਮ ਦੇ ਵਿੱਚ ਹੋਵੇ l
ਰੱਬ ਨੂੰ, ਫਿਰ ਆਉਣਾ ਪੈਂਦਾ, ਪ੍ਰੇਮ ਵਿੱਚ ਖਿੱਚ ਹੋਵੇ ll
ਪ੍ਰੇਮ ਵਿੱਚ, ਸਹਿੰਦਾ ਦਾਤਾ ll, ਭਗਤ ਜੋ ਕਰਨ ਲਹੋਰਾਂ
ਭਗਤਾਂ ਨੇ, ਰੱਬ ਵੱਸ ਕੀਤਾ....

4. ਜੀਹਨੇ ਵੀ, ਪ੍ਰਭੂ ਮਿਲਣ ਦਾ, ਮਨ ਦੇ ਵਿੱਚ ਦੀਪ ਜਗਾ ਲਿਆ l
ਕੱਟ ਕੇ, ਸਿਰ ਰੱਖ ਤਲੀ ਤੇ, ਭਗਤਾਂ ਨੇ ਪ੍ਰੇਮ ਨਿਭਾ ਲਿਆ ll
ਪਾਰ, ਭਵਜਲ ਤੋਂ ਹੁੰਦੇ ll, ਓਹਦੀਆਂ ਲੱਗ ਜਾਣ ਜੇ ਮੋਹਰਾਂ
ਭਗਤਾਂ ਨੇ, ਰੱਬ ਵੱਸ ਕੀਤਾ....
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (252 downloads)