ਮੇਰੇ, ਸ਼ਾਮ ਨੇ, ਰੌਣਕਾਂ ਲਾਈਆਂ
=======================
ਧੁਨ- ਏਹ ਥੇਵਾ ਮੁੰਦਰੀ ਦਾ ਥੇਵਾ
ਮੇਰੇ, ਸ਼ਾਮ ਨੇ, ਰੌਣਕਾਂ ਲਾਈਆਂ,
ਵੇ, ਅੱਜ ਤੇ, ਕਮਾਲ ਹੋ ਗਿਆ,
ਵੇ, ਅੱਜ ਤੇ, ਕਮਾਲ ਹੋ ਗਿਆ l
ਹਾਰਾਂ, ਵਾਲੇ ਨੇ, ਰੌਣਕਾਂ ਲਾਈਆਂ,
ਵੇ, ਅੱਜ ਤੇ, ਕਮਾਲ ਹੋ ਗਿਆ,
ਵੇ, ਅੱਜ ਤੇ, ਕਮਾਲ ਹੋ ਗਿਆ l
ਮੇਰੇ, ਸ਼ਾਮ ਨੇ, ਰੌਣਕਾਂ ਲਾਈਆਂ.....
ਚੌਕੀ, ਸਜਾ ਕੇ ਕਾਨ੍ਹਾ, ਜੋਤ ਜਗਾਈ ਏ l
ਰਲ, ਮਿਲ ਭਗਤਾਂ ਨੇ, ਖੁਸ਼ੀ ਮਨਾਈ ਏ ll
ਇੱਕ, ਦੂਜੇ ਨੂੰ, ਦੇਣ ਵਧਾਈਆਂ ll,
ਵੇ, ਅੱਜ ਤੇ, ਕਮਾਲ ਹੋ ਗਿਆ,
ਵੇ, ਅੱਜ ਤੇ, ਕਮਾਲ ਹੋ ਗਿਆ,
ਮੇਰੇ, ਸ਼ਾਮ ਨੇ, ਰੌਣਕਾਂ ਲਾਈਆਂ...
ਵੱਜਦੇ ਨੇ, ਢੋਲ ਤੇ, ਵੱਜਦੇ ਨਗਾੜੇ l
ਭੰਗੜਾ, ਪਾ ਕੇ, ਨੱਚਦੇ ਨੇ ਸਾਰੇ ll
ਚਾਰੇ, ਪਾਸੇ ਨੇ, ਖੁਸ਼ੀਆਂ ਛਾਈਆਂ ll,
ਵੇ, ਅੱਜ ਤੇ, ਕਮਾਲ ਹੋ ਗਿਆ,
ਵੇ, ਅੱਜ ਤੇ, ਕਮਾਲ ਹੋ ਗਿਆ,
ਮੇਰੇ, ਸ਼ਾਮ ਨੇ, ਰੌਣਕਾਂ ਲਾਈਆਂ....
ਰਾਧਾ, ਰਾਣੀ ਨਾਲ, ਰਾਸ ਰਚਾਈਆਂ ਨੇ l
ਲੈ ਲੋ, ਜੋ ਵੀ ਲੈਣਾ, ਖੁਸ਼ੀਆਂ ਛਾਈਆਂ ਨੇ ll
ਮੁਰਲੀ, ਵਾਲੇ ਨੇ, ਮੌਜਾਂ ਲੁਟਾਈਆਂ ll,
ਵੇ, ਅੱਜ ਤੇ, ਕਮਾਲ ਹੋ ਗਿਆ,
ਵੇ, ਅੱਜ ਤੇ, ਕਮਾਲ ਹੋ ਗਿਆ,,,
ਮੇਰੇ, ਸ਼ਾਮ ਨੇ, ਰੌਣਕਾਂ ਲਾਈਆਂ....
ਦੂਰੋਂ, ਦੂਰੋਂ ਕਾਨ੍ਹਾ, ਭਗਤ ਤੇਰੇ ਆਏ ਨੇ l
ਸਾਰੀਆਂ ਨੇ, ਮਿਲ ਕੇ, ਜੈਕਾਰੇ ਤੇਰੇ ਲਾਏ ਨੇ ll
ਅੱਜ, ਸਾਰਿਆਂ ਨੇ, ਭਜਨ ਸੁਣਾਏ ll,
ਵੇ, ਅੱਜ ਤੇ, ਕਮਾਲ ਹੋ ਗਿਆ,
ਵੇ, ਅੱਜ ਤੇ, ਕਮਾਲ ਹੋ ਗਿਆ,
ਮੇਰੇ, ਸ਼ਾਮ ਨੇ, ਰੌਣਕਾਂ ਲਾਈਆਂ.... ।
ਅਪਲੋਡਰ- ਅਨਿਲਰਾਮੂਰਤੀਭੋਪਾਲ