बाबा जी दे मोर

       ਬਾਬਾ ਜੀ ਦੇ ਮੋਰ

ਜੀਹਦੇ, ਉੱਡਦੇ, ਹੋ ਜੀਹਦੇ, ਉੱਡਦੇ..
ਜੀਹਦੇ, ਉੱਡਦੇ, ਪਹਾੜਾਂ ਵਿੱਚ ਮੋਰ ਆ,
ਮੇਰੀ, ਉਹਦਿਆਂ, ਹੱਥਾਂ ਦੇ ਵਿੱਚ ਡੋਰ ਆ l
ਰਹਿੰਦਾ, ਹਰ ਵੇਲੇ, ਓਸ ਦਾ ਹੀ, ਆਸਰਾ,
ਰਚੀ, ਰਗ ਰਗ, ਵਿੱਚ ਓਹਦੀ, ਲੋਰ ਆ,
ਜੀਹਦੇ, ਉੱਡਦੇ, ਪਹਾੜਾਂ...........

ਨਾਥਾਂ, ਦਾ ਏਹ ਨਾਥ, ਜੇਹੜਾ ਜੋਗੀਆਂ ਦਾ ਜੋਗੀ ਏ,
ਦੁਨੀਆਂ, ਦੀਵਾਨੀ ਜੇਹਦੀ, ਮਹਿਮਾ ਸੁਣ ਹੋ ਗਈ ਏ l
ਸਿੱਧ, ਬਾਲਕ ਦੀ, ਹੋ ਜਾਏ, ਜੀਹਤੇ, ਕਿਰਪਾ, ll
ਓਹਨੂੰ, ਦੁਨੀਆਂ ਤੋਂ, ਚਾਹੀਦਾ ਕੀ ਹੋਰ ਆ,
ਜੀਹਦੇ, ਉੱਡਦੇ, ਪਹਾੜਾਂ..........

ਸਾਰਾ, ਕੁਝ ਮਿਲ ਗਿਆ, ਜੋ ਵੀ ਓਹਤੋਂ ਮੰਗਿਆ,
ਇੱਕ, ਬਿਨਾਂ ਪਲ, ਕਦੇ ਔਕੜਾਂ 'ਚ ਲੰਘਿਆ l
ਜੇਹੜਾ, ਰਸਤਾ, ਦਿਖਾਇਆ, ਪੌਣਹਾਰੀ ਨੇ, ll
ਓਹਤੇ, ਚੱਲ ਕੇ, ਨਾ ਰਹਿੰਦੀ, ਕੋਈ ਥੋੜ ਆ,
ਜੀਹਦੇ, ਉੱਡਦੇ, ਪਹਾੜਾਂ............

ਕਾਹਲੀ, ਜੇਹੀ ਰਹਿੰਦੀ, ਦਿਓਟ ਸਿੱਧ ਜਾਣ ਨੂੰ,
ਰਤਨੋ ਦੇ, ਵੇਹੜੇ ਜਾ ਕੇ, ਚੌਂਕੀ ਲਾਈਏ ਸ਼ਾਮ ਨੂੰ l
ਬੱਝ, ਜਾਂਦਾ ਏ, ਪੰਜੇਟਿਆਂ ਤੋਂ, ਬਾਬੇ ਦੇ, ll
ਤਾਜ਼, ਯਾਦ ਰਹਿੰਦੀ, ਬਸ ਓਹੀਓ, ਲੋੜ ਆ,
ਜੀਹਦੇ, ਉੱਡਦੇ, ਪਹਾੜਾਂ............ ।

ਅਪਲੋਡਰ- ਅਨਿਲਰਾਮੂਰਤੀਭੋਪਾਲ
    ਪ੍ਰੀਤ ਨਗਰ ਹੁਸ਼ਿਆਰਪੁਰ
download bhajan lyrics (299 downloads)